ਸਾਡੇ ਉਮੀਦਵਾਰਾਂ ਨੂੰ ਜਿਤਾ ਓ ਮੰਤਰੀ ਮੁੰਡੀਆਂ ਵਿਕਾਸ ਕਾਰਜਾਂ ਚ ਕੋਈ ਕਮੀਂ ਨਹੀਂ ਆਉਣ ਦੇਣਗੇ : ਮਾਂਗਟ, ਗਰੇਵਾਲ
ਲੁਧਿਆਣਾ, ਸਾਹਨੇਵਾਲ (ਅਮਨਦੀਪ ਸਿੰਘ ਰਾਮਗੜ੍ਹ, ਹਰਸ਼ਦੀਪ ਸਿੰਘ ਮਹਿਦੂਦਾਂ)- ਕਮਲ ਮਾਂਗਟ ਦੀ ਅਗਵਾਈ ਦੇ ਵਿੱਚ ਪਿੰਡ ਰਾਮਗੜ੍ਹ ਵਿਖੇ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਸਮੇਤ ਆਪ ਦੇ ਜਿਲਾ ਪ੍ਰੀਸ਼ਦ ਉਮੀਦਵਾਰ ਬੀਬੀ ਗਿਆਨਪ੍ਰੀਤ ਕੌਰ ਗਰੇਵਾਲ ਅਤੇ ਬਲਾਕ ਸੰਮਤੀ ਰਾਮਗੜ੍ਹ ਤੋਂ ਸੰਮਤੀ ਉਮੀਦਵਾਰ ਬੀਬੀ ਚਰਨਜੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਡੋਰ ਟੂ ਡੋਰ ਕੀਤੇ ਗਏ ਚੋਣ ਪ੍ਰਚਾਰ ਦੌਰਾਨ ਕਮਲ ਮਾਂਗਟ ਦੇ ਨਾਲ ਕਰਮਜੀਤ ਸਿੰਘ ਗਰੇਵਾਲ, ਦਵਿੰਦਰ ਗਰੇਵਾਲ, ਸਾਬਕਾ ਸਰਪੰਚ ਜਗਦੇਵ ਸਿੰਘ, ਮਨਜੀਤ ਸਿੰਘ ਨੰਬਰਦਾਰ, ਸਰਪੰਚ ਪੰਮਾ ਗਰੇਵਾਲ, ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਸਰਪੰਚ ਜਸਪਾਲ ਸਿੰਘ ਆਦਿ ਨੇ ਵੀ ਵਿਸ਼ੇਸ਼ ਤੌਰ ਤੇ ਘਰ ਘਰ ਜਾ ਕੇ ਵੋਟ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਉਪਰੋਕਤ ਆਗੂਆਂ ਨੇ ਵੀ ਵਿਸ਼ਵਾਸ਼ ਦਵਾਇਆ ਕਿ ਆਪ ਦੇ ਉਮੀਦਵਾਰ ਜਿਤਾਉਣ ਤੋਂ ਬਾਅਦ ਪਿੰਡ ਪੱਧਰ ਤੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਵਿੱਚ ਹੋਰ ਵੀ ਜਿਆਦਾ ਤੇਜੀ ਲਿਆਂਦੀ ਜਾਵੇਗੀ। ਜਿਸ ਦੌਰਾਨ ਸਮੂਹ ਵੋਟਰਾਂ ਦੇ ਵੱਲੋਂ ਵੀ ਉਹਨਾਂ ਨੂੰ ਭਰਵਾਂ ਹੁੰਗਾਰਾ ਦਿੰਦੇ ਹੋਏਏ ਵਿਸ਼ਵਾਸ ਦਵਾਇਆ ਗਿਆ ਕਿ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਦੇ ਵਿੱਚ ਹਲਕਾ ਸਾਹਨੇਵਾਲ ਵਿਖੇ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਇੱਕ ਇੱਕ ਵੋਟ ਆਪ ਦੇ ਉਮੀਦਵਾਰਾਂ ਦੇ ਹੱਕ ਵਿੱਚ ਪਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ, ਸਰਪੰਚ ਜਸਪਾਲ ਸਿੰਘ ਦਸ਼ਮੇਸ਼ ਕਲਾਂ, ਕੁਲਦੀਪ ਸਿੰਘ, ਕੁਲਵੰਤ ਸਿੰਘ, ਜਗਦੀਪ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਸਿੰਘ, ਜਗਮੋਹਨ ਸਿੰਘ, ਬਲਜੀਤ ਸਿੰਘ, ਅਮਰਦੀਪ ਸਿੰਘ, ਗੋਰਾ ਮਾਂਗਟ, ਗਿਆਨ ਸਿੰਘ, ਵਿੱਕੀ ਗੋਰਾ, ਟੋਨੀ ਮਾਂਗਟ, ਪ੍ਰਭਲੀਨ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਹੋਰ ਸਮਰਥਕ ਹਾਜਿਰ ਸਨ।


No comments
Post a Comment