ਸਰਕਾਰ ਦੀਆਂ ਪ੍ਰਾਪਤੀਆਂ 'ਤੇ ਕੇਂਦਰਤ ਅਲਕਾ ਸਰਪੰਚ ਦੇ ਭਾਸ਼ਣ ਉੱਤੇ ਮੰਤਰੀ ਨੇ ਵਜਾਈਆਂ ਵਾਰ ਵਾਰ ਤਾੜੀਆਂ
ਲੁਧਿਆਣਾ (ਹਰਸ਼ਦੀਪ ਸਿੰਘ ਮਹਿਦੂਦਾਂ, ਰਮਨਦੀਪ ਸਿੰਘ ਔਲਖ) ਬੀਤੇ ਦਿਨੀਂ ਜਿਲ੍ਹਾ ਪ੍ਰੀਸ਼ਦ ਜੋਨ ਮਾਂਗਟ ਦੀ ਉਮੀਦਵਾਰ ਅੰਮ੍ਰਿਤਪਾਲ ਕੌਰ ਪੰਧੇਰ ਦੇ ਚੋਣ ਪ੍ਰਚਾਰ ਦੌਰਾਨ ਹਰਕ੍ਰਿਸ਼ਨ ਵਿਹਾਰ ਦੀ ਮਹਿਲਾ ਸਰਪੰਚ ਅਵਨੀਤ ਕੌਰ ਅਲਕਾ ਮੇਹਰਬਾਨ ਨੇ ਸਰਕਾਰ ਦੀਆਂ ਪ੍ਰਾਪਤੀਆਂ ਉੱਤੇ ਅਜਿਹਾ ਦਮਦਾਰ ਭਾਸ਼ਣ ਦਿੱਤਾ ਕਿ ਮੌਕੇ ਤੇ ਹਾਜਰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵਾਰ ਵਾਰ ਖੁਦ ਤਾੜੀਆਂ ਵਜਾ ਕੇ ਉਸਦੇ ਸ਼ਬਦਾਂ ਦੀ ਸਰਾਹਣਾ ਕੀਤੀ। ਸਰਪੰਚ ਅਲਕਾ ਮੇਹਰਬਾਨ ਨੇ ਆਪਣੇ ਭਾਸ਼ਣ ਦੌਰਾਨ ਬੀਬੀ ਪੰਧੇਰ ਅਤੇ ਬਾਕੀ ਬਲਾਕ ਸੰਮਤੀ ਮੈਂਬਰਾਂ ਲਈ ਵੋਟਾਂ ਮੰਗਦਿਆਂ ਭਗਵੰਤ ਮਾਨ ਸਰਕਾਰ ਦੀ ਇੱਕ ਤੋਂ ਬਾਅਦ ਦੂਜੀ ਪ੍ਰਾਪਤੀ ਗਿਣਾਉਂਦਿਆਂ ਲੋਕਾਂ ਨੂੰ ਇਸ ਗੱਲ ਲਈ ਪ੍ਰੇਰਤ ਕੀਤਾ ਕਿ ਇਹ ਏਨ੍ਹਾ ਚੋਣਾਂ ਵਿੱਚ ਝਾੜੂ ਦੇ ਨਿਸ਼ਾਨ ਉੱਤੇ ਹੀ ਕਿਉਂ ਮੋਹਰਾਂ ਲਗਾਉਣ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਲੋਕਾਂ ਨੂੰ ਜ਼ੋ ਗ੍ਰੰਟੀਆਂ ਦਿੱਤੀਆਂ ਸਨ ਉਹ ਇੱਕ ਇੱਕ ਕਰਕੇ ਪੂਰੀਆਂ ਕਰ ਦਿੱਤੀਆਂ ਹਨ ਅਤੇ ਕੇਵਲ ਇੱਕ ਬਚਦੀ ਗ੍ਰੰਟੀ ਵੀ ਅਪ੍ਰੈਲ ਮਹੀਨੇ ਤੋਂ ਲਾਗੂ ਹੋ ਜਾਵੇਗੀ ਜਿਸ ਦੇ ਚੱਲਦਿਆਂ ਪੰਜਾਬ ਦੀ ਹਰ ਮਹਿਲਾ ਨੂੰ 1000 ਦੀ ਬਜਾਏ 1100 ਰੁਪਏ ਮਿਲਣਗੇ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਇਸ ਗ੍ਰੰਟੀ ਦੇ ਲਾਗੂ ਹੋ ਜਾਣ ਨਾਲ ਵਿਰੋਧੀ ਪਾਰਟੀਆਂ ਮੁੱਦਾਹੀਣ ਹੋ ਜਾਣਗੀਆਂ ਅਤੇ 2027 ਚ ਮੁੜ ਆਮ ਆਦਮੀਂ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਸੀਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ ਵੀ ਆਪ ਦੇ ਜਿਤਾਉਂਦੇ ਹਾਂ ਤਾਂ ਵਿਕਾਸ ਕਾਰਜਾਂ ਦੀ ਰਫਤਾਰ ਦੁੱਗਣੀ ਦੀ ਬਜਾਏ ਤਿੱਗਣੀ ਹੋ ਜਾਵੇਗੀ।


No comments
Post a Comment