BREAKING NEWS
latest

728x90

 


468x60

ਹਲਕਾ ਸਾਹਨੇਵਾਲ ‘ਚ ਰਹੀ ਗਰੇਵਾਲ ਪਰਿਵਾਰ ਦੀ ਝੰਡੀ, ਅਕਾਲੀ ਤੇ ਕਾਂਗਰਸੀ ਵੀ ਲੈ ਗਏ ਇੱਕ ਇੱਕ ਸੀਟ



ਆਪ 16, ਅਕਾਲੀ ਦਲ 10, ਕਾਂਗਰਸ 9 ਅਤੇ ਭਾਜਪਾ ਇੱਕ ਸੀਟ ਉੱਤੇ ਜੇਤੂ ਰਹੀ

  ਲੁਧਿਆਣਾ 17 ਦਸੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ, ਰਮਨਦੀਪ ਸਿੰਘ ਔਲਖ) ਸੱਤਾ ‘ਚ ਹੋਣ ਦੇ ਬਾਵਯੂਦ ਹਲਕਾ ਸਾਹਨੇਵਾਲ ‘ਚ ਆਮ ਆਦਮੀਂ ਪਾਰਟੀ ਅਪਣੀਆਂ ਦੋ ਜਿਲ੍ਹਾ ਪ੍ਰੀਸ਼ਦ ਸੀਟਾਂ ਗਵਾ ਗਈ ਅਤੇ ਤੀਜੀ ਸੀਟ ਹਲਕੇ ਦਾ ਮੰਨਿਆ ਪ੍ਰਮੰਨਿਆ ਗਰੇਵਾਲ ਪਰਿਵਾਰ 2000 ਦੇ ਕਰੀਬ ਵੱਡੀ ਲੀਡ ਲੈਕੇ ਬਚਾ ਗਿਆ। ਜੇਕਰ ਬਲਾਕ ਸੰਮਤੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕੂੰਮਕਲਾਂ ਬਲਾਕ ਦੀਆਂ 15 ਸੀਟਾਂ ‘ਤੇ ਆਮ ਆਦਮੀਂ ਪਾਰਟੀ ਦਾ ਪ੍ਰਦਰਸ਼ਨ ਬੇਹੱਦ ਮਾੜਾ ਰਿਹਾ। ਆਮ ਆਦਮੀਂ ਪਾਰਟੀ ਏਥੇ ਸਿਰਫ 6 ਸੀਟਾਂ ਹੀ ਜਿੱਤ ਪਾਈ ਜਦਕਿ ਕਾਂਗਰਸ ਅਤੇ ਅਕਾਲੀ ਦਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਅਤੇ 4 ਸੀੇਟਾਂ ਉੱਤੇ ਜਿੱਤ ਦਰਜ ਕੀਤੀ। ਜਿੱਤ ਦੌਰਾਨ ਦੋਵੇਂ ਪਾਰਟੀਆਂ ਅਪਣੇ ਅਪਣੇ ਸਿਧਾਂਤਾ ਦੀ ਗੱਲ ਕਰਦਿਆਂ ਭਾਵੇਂ ਕਿ ਆਪਸੀ ਗਠਜੋੜ ਨਾ ਹੋਣ ਤੋਂ ਬੱਚਦੀਆਂ ਰਹੀਆਂ ਪਰ ਜੇਕਰ ਕਿਧਰੇ ਦੋਵਾਂ ਪਾਰਟੀਆਂ ਨੇ ਅੰਦਰੂਨੀ ਗਠਜੋੜ ਕਰ ਲਿਆ ਤਾਂ ਏਥੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਅਹੁਦੇ ਤੋਂ ਸੱਤਾਧਾਰੀ ਪਾਰਟੀ ਨੂੰ ਹੱਥ ਧੋਣੇ ਪੈ ਸਕਦੇ ਹਨ। ਏਹੀ ਹਾਲ ਬਲਾਕ ਲੁਧਿਆਣਾ-2 ‘ਚ ਵੀ ਹੋ ਸਕਦਾ ਹੈ। ਕਿਉਂਕਿ ਏਥੇ ਭਾਵੇਂ 21 ਚੋਂ 10 ਸੀਟਾਂ ‘ਤੇ ਆਪ ਕਾਬਜ ਰਹੀ ਪਰ ਏਹ ਅੰਕੜਾ ਵੀ ਬਹੁਮਤ ਤੋਂ ਘੱਟ ਹੈ ਭਾਵ ਕਿ ਜੇਕਰ ਅਕਾਲੀ (6), ਕਾਂਗਰਸ (4) ਅਤੇ ਭਾਜਪਾ (1) ਆਪਸ ‘ਚ ਘਿਓ ਖਿਚੜੀ ਹੋ ਗਏ ਤਾਂ ਚੇਅਰਮੈਨੀ ਤਾਂ ਏਥੇ ਵੀ ਗਈ ਪਰ ਏਥੇ ਅਜਿਹਾ ਹੋਣ ਦੇ ਸੰਕੇਤ ਘੱਟ ਹੀ ਹਨ ਅਤੇ ਕਿਤੇ ਨਾ ਕਿਤੇ ਸੱਤਾਧਾਰੀ ਪਾਰਟੀ ਕਿਸੇ ਵੀ ਰੰਗ ਢੰੰਗ ਨਾਲ ਅਪਣੀ ਇੱਕ ਸੀਟ ਵਧਾਉਣ ਦੀ ਕੋਸ਼ਿਸ਼ ਜਰੂਰ ਕਰੇਗੀ। ਹਲਕਾ ਸਾਹਨੇਵਾਲ ਦੀਆਂ ਕੁੱਲ 36 ਬਲਾਕ ਸੰਮਤੀਆਂ ਚੋਂ ਆਪ 16, ਅਕਾਲੀ ਦਲ 10, ਕਾਂਗਰਸ 9 ਅਤੇ ਭਾਜਪਾ ਇੱਕ ਸੀਟ ਉੱਤੇ ਜੇਤੂ ਰਹੀ। ਹਲਕੇ ਦੀ ਭਾਮੀਆਂ ਕਲ੍ਹਾਂ ਜੋਨ ਤੋਂ ਬਸਪਾ ਦਾ ਇੱਕੋ ਇੱਕ ਉੰਮੀਦਵਾਰ ਜਗਤਾਰ ਸਿੰਘ ਕੈਂਥ ਖੜ੍ਹਾ ਸੀ ਜਿਸਦਾ ਪ੍ਰਦਰਸ਼ਨ ਤਾਂ ਚੰਗਾ ਰਿਹਾ ਪਰ ਉਹ ਜਨਰਲ ਉਮੀਦਵਾਰਾਂ ਦੇ ਮੁਕਾਬਲੇ ‘ਚ ਤੀਜੇ ਨੰਬਰ ਉੱਤੇ ਰਿਹਾ।

  ਗੱਲ ਜਿਲ੍ਹਾ ਪ੍ਰੀਸ਼ਦਾਂ ਦੀ ਕਰੀਏ ਤਾਂ ਮੱਤਵਾੜਾ ਜੋਨ ਤੋਂ ਸਮਾਜਸੇਵੀ ਕਰਕੇ ਜਾਣੇ ਜਾਂਦੇ ਪਿੰਡ ਖਾਸੀ ਕਲ੍ਹਾਂ ਦੇ ਸਰਪੰਚ ਕਰਮਜੀਤ ਸਿੰਘ ਗਰੇਵਾਲ ਦੀ ਪਤਨੀ ਬੀਬੀ ਗਿਆਨਪ੍ਰੀਤ ਕੌਰ ਗਰੇਵਾਲ (8581) ਸੱਭ ਤੋਂ ਜਿਆਦਾ 1903 ਵੋਟਾਂ ਦੀ ਲੀਡ ਲੈਕੇ ਅਪਣੇ ਵਿਰੋਧੀ ਉਮੀਦਵਾਰ ਕੁਲਵਿੰਦਰ ਕੌਰ  (6678) ਅਕਾਲੀ ਦਲ ਨੂੰ ਹਰਾਉਣ ‘ਚ ਕਾਮਯਾਬ ਰਹੀ ਹੈ ਜਦਕਿ ਕਾਂਗਰਸ ਦੀ ਉਮੀਦਵਾਰ ਚਰਨਜੀਤ ਕੌਰ ਨੂੰ 5990 ਵੋਟਾਂ ਹੀ ਪਈਆਂ। ਚੱਕ ਸਰਵਣ ਨਾਥ ਸੀਟ ਤੋਂ ਅਕਾਲੀ ਦਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਪਣੀ ਉਮੀਦਵਾਰ ਹਰਜੀਤ ਕੌਰ ਨੂੰ 9824 ਵੋਟਾਂ ਪੁਆ ਕੇ ਅਪਣੀ ਵਿਰੋਧੀ ਉਮੀਦਵਾਰ ਚਰਨਜੀਤ ਕੌਰ (9285) ਆਪ ਤੋਂ 539 ਵੋਟਾਂ ਦੀ ਲੀਡ ਦੁਆਈ ਹੈ। ਇਸ ਸੀਟ ‘ਤੇ ਕਾਂਗਰਸ ਦੀ ਉਮੀਦਵਾਰ ਰੁਪਿੰਦਰ ਕੌਰ ਨੂੰ 9138 ਵੋਟਾਂ ਉੱਤੇ ਹੀ ਸਬਰ ਕਰਨਾ ਪਿਆ। ਗੱਲ ਤੀਜੀ ਮਾਂਗਟ ਜਿਲ੍ਹਾ ਪ੍ਰੀਸ਼ਦ ਦੀ ਕਰੀਏ ਤਾਂ ਏਥੋਂ ਦੇ ਕਾਂਗਰਸ ਦੇ ਉਮੀਦਵਾਰ ਨੇ ਕਰਮਜੀਤ ਸਿੰਘ ਗਰੇਵਾਲ ਵਾਂਗੂ ਅਪਣੇ ਦਮ ਉੱਤੇ ਹੀ ਜਿੱਤ ਹਾਸਿਲ ਕੀਤੀ ਹੈ। ਇਸ ਸੀਟ ਉੱਤੇ ਪਹਿਲੇ ਸਰਵੇ ‘ਚ ਅਕਾਲੀ ਦਲ ਭਾਰੂ ਨਜਰ ਆ ਰਿਹਾ ਸੀ ਜਿਸਨੂੰ ਭਾਪਦੇ ਹੋਏ ਤਾਜ ਪਰਮਿੰਦਰ ਸਿੰਘ ਸੋਨੂੰ ਹਰਕਤ ‘ਚ ਆਇਆ ਅਤੇ ਪਤਾ ਨਹੀਂ ਉਸਨੇ ਕਿਹੜੀ ਗਿੱਦੜ ਸਿੰਗੀ ਵਰਤੀ ਕਿ ਸੱਤਾਧਾਰੀ ਪਾਰਟੀ ਦੇ ਵਿਰੋਧ ‘ਚ ਅਕਾਲੀ ਦਲ ਨੂੰ ਜਾ ਰਹੀ ਵੋਟ ਨੂੰ ਅਪਣੇ ਪਾਸੇ ਕਰ ਗਿਆ। ਬੀਤੇ ਦਿਨੀਂ ਰੇਤ ਮਾਫੀਆ ਵਿਵਾਦ ਮਾਮਲੇ ‘ਚ ਉਸ ਉੱਤੇ ਹੋਇਆ ਪਰਚਾ ਕਿਤੇ ਨਾ ਕਿਤੇ ਉਸਨੂੰ ਰਾਸ ਆ ਗਿਆ ਅਤੇ ਲੋਕਾਂ ਦੀ ਹਮਦਰਦੀ ਬਟੋਰਦਾ ਹੋਇਆ ਉਹ ਜੇਤੂ ਸਾਬਿਤ ਹੋਇਆ। ਉਹ 6653 ਵੋਟਾਂ ਲੈਕੇ ਅਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਹਰਨੇਕ ਸਿੰਘ ਰਾਣਾ (6383) ਤੋਂ 470 ਵੋਟਾਂ ਦੀ ਲੀਡ ਨਾਲ ਜੇਤੂ ਰਿਹਾ। ਸੱਤਾਧਾਰੀ ਪਾਰਟੀ ਦੇ ਉਮੀਦਵਾਰ ਅੰਮ੍ਰਿਤਪਾਲ ਕੌਰ ਪੰਧੇਰ ਨੂੰ 6253 ਵੋਟਾਂ ਲੈਕੇ ਤੀਜੇ ਸਥਾਨ ਉੱਤੇ ਹੀ ਸਬਰ ਕਰਨਾ ਪਿਆ। 

  ਜਿਲ੍ਹਾ ਪ੍ਰੀਸ਼ਦ ਅੰਕੜਿਆਂ ਦੇ ਮੁਤਾਬਿਕ ਹੀ ਜੇਕਰ ਤਿੰਨਾਂ ਪ੍ਰਮੁੱਖ ਪਾਰਟੀਆਂ ਦੀ ਕਾਰਗੁਜਾਰੀ ਦੇਖੀਏ ਤਾਂ ਆਮ ਆਦਮੀੰ ਪਾਰਟੀ 24119 ਵੋਟਾਂ ਲੈਕੇ ਪਹਿਲੇ, ਅਕਾਲੀ ਦਲ 22885 ਵੋਟਾਂ ਲੈਕੇ ਦੂਜੇ ਅਤੇ ਕਾਂਗਰਸ 21981 ਵੋਟਾਂ ਲੈਕੇ ਤੀਜੇ ਨੰਬਰ ਉੱਤੇ ਰਹੀ। 

   ਆਮ ਆਦਮੀਂ ਪਾਰਟੀ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਚੋਣਾਂ ਜਿੱਤਣ ਲਈ ਠੋਸ ਨੀਤੀ ਬਣਾਉਣ ‘ਚ ਅਸਫਲ ਰਹੇ ਜਾਪਦੇ ਹਨ। ਏਹੀ ਹਾਲ ਕਾਂਗਰਸ ਦੇ ਵਿਕਰਮ ਸਿੰਘ ਬਾਜਵਾ ਦੀ ਜਾਪਦੀ ਹੈ ਜਦਕਿ ਅਪਣੇ ਲੰਬੇ ਸਿਆਸੀ ਤਜੁਰਬੇ ਦੇ ਚੱਲਦਿਆਂ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਉਨ੍ਹਾਂ ਦਾ ਸਪੁੱਤਰ ਸਿਮਰਨਜੀਤ ਸਿੰਘ ਢਿੱਲੋਂ ਮਜਬੂਤ ਯੋਜਨਾਬੰਧੀ ਦੇ ਚੱਲੋਦਿਆਂ ਚੰਗਾ ਪ੍ਰਦਰਸ਼ਨ ਕਰਨ ‘ਚ ਸਫਲ ਰਿਹਾ। ਮਾੜੇ ਪ੍ਰਦਰਸ਼ਨ ਲਈ ਆਪ ਅਤੇ ਕਾਂਗਰਸ ਨੂੰ ਚਾਪਲੂਸਾਂ ਦੇ ਘੇਰੇ ਚੋਂ ਬਾਹਰ ਆ ਕੇ ਮੰਥਨ ਜਰੂਰ ਕਰਨਾ ਹੋਵੇਗਾ ਕਿਉਂਕਿ ਕੁਝ ਕੁ ਉਦਾਹਰਨਾਂ ਮੁਤਾਬਿਕ ਚਾਪਲੂਸ ਉਮੀਦਵਾਰਾਂ ਦੇ ਚੌਵੀ ਘੰੰਟੇ ਘਨੇੜਿਆਂ ‘ਤੇ ਚੜ੍ਹੇ ਰਹੇ ਪਰ ਅਪਣਾ ਬੂਥ ਜਿਤਾ ਨਹੀਂ ਪਾਏ।

   ਚੰਗੇ ਪ੍ਰਦਰਸ਼ਨ ਕਾਰਨ ਭਾਵੇਂ ਅਕਾਲੀ ਦਲ ਖੁਸ਼ ਨਜਰ ਆਇਆ ਪਰ 2027 ‘ਚ ਉਸਨੂੰ ਇਸ ਹਲਕੇ ਦਾ ਕਬਜਾ ਲੈਣ ਲਈ ਲੋਕਾਂ ਦੇ ਮੁੱਦੇ ਚੁੱਕਣੇ ਹੋਣਗੇ ਜਿਸਤੋਂ ਉਹ ਬੀਤੇ ਕੱਲ ਮੁਨਕਰ ਨਜਰ ਆਇਆ। ਜੇਕਰ ਗੱਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਕੀਤੀ ਜਾਵੇ ਤਾਂ ਉਸ ਕੋਲ ਹੋਮ ਵਰਕ ਕਰਨ ਨੂੰ ਬਹੁਤ ਹੈ ਪਰ ਸਮਾਂ ਇੱਕ ਸਾਲ। ਮੰਤਰੀ ਸਾਬ ਨੂੰ ਹੁਣ ਅਪਣੇ ਹਲਕੇ ਦੇ ਮਸਲੇ ਹੱਲ ਕਰਨ ਵੱਲ ਜਿਆਦਾ ਧਿਆਨ ਦੇਣਾ ਹੋਵੇਗਾ। 

   ਗੱਲ ਕਰਮਜੀਤ ਸਿੰਘ ਗਰੇਵਾਲ ਦੀ ਕਰੀਏ ਤਾਂ ਉਸਦਾ ਭਵਿੱਖ ਹੁਣ ਤੋਂ ਨਜਰ ਆਉਣ ਲੱਗ ਗਿਆ ਹੈ ਜਿਸਨੂੰ ਹਕੀਕਤ ‘ਚ ਬਦਲਣ ਲਈ ਉਸਦੇ ਵੱਡੇ ਲੜਕੇ ਦਵਿੰਦਰ ਸਿੰਘ ਯੂ ਐੈਸ ਏ ਨੂੰ ਪੰਜਾਬ ਦੇ ਗੇੜੇ ਵਧਾਉਣੇ ਪੈਣਗੇ ਕਿਉਂਕਿ ਜਿਸ ਪ੍ਰਕਾਰ ਉਹ ਵਿਦੇਸ਼ ਦੀ ਧਰਤੀ ‘ਤੇ ਕਾਰੋਬਾਰ ਪੱਖੋਂ ਸਫਲ ਰਿਹਾ ਉਸੇ ਪ੍ਰਕਾਰ ਅਪਣੀ ਧਰਤੀ ‘ਤੇ ਉਸਦਾ ਸਿਆਸੀ ਖੇਤਰ ‘ਚ ਸਫਲ ਰਹਿਣਾ ਤੈਅ ਹੈ। ਕਿਉਂਕਿ ਏਹ ਉਸਦਾ ਅਪਣਾ ਸ਼ੋਕ ਵੀ ਹੈ ਜਿਸਦਾ ਜਿਕਰ ਉਸਨੇ ਚਾਰ ਸਾਲ ਪਹਿਲਾਂ ਅਪਣੇ ਘਰ ਰੱਖੇ ਧਾਰਮਿਕ ਸਮਾਗਮ ‘ਚ ਕੀਤਾ ਵੀ ਸੀ ਕਿ,,,,,,,

ਬਲਾਕ ਸੰਮਤੀ ‘ਚ ਬੀਬੀ ਗਰੇਵਾਲ ਨੇ ਵੀ ਦਿਖਾਇਆ ਦਮ

ਟੇਢੀ ਖੀਰ ਵਰਗੀ ਭੋਲਾਪੁਰ ਸੀਟ ਨੂੰ 305 ਵੋਟਾਂ ਦੀ ਲੀਡ ਨਾਲ ਜਿੱਤਿਆ

   ਲੁਧਿਆਣਾ (ਗੁਰਿੰਦਰ ਕੌਰ ਮਹਿਦੂਦਾਂ) ਲੰਬੇ ਸਮੇਂ ਤੋਂ ਸਿਆਸਤ ‘ਚ ਜੋਰ ਅਜਮਾਈ ਕਰਨ ਵਾਲਾ ਇੰਦਰਪਾਲ ਸਿੰਘ ਗਰੇਵਾਲ ਦਾ ਪਰਿਵਾਰ ਵੀ ਅਪਣਾ ਦਮ ਦਿਖਾ ਗਿਆ। ਇੰਦਰਪਾਲ ਗਰੇਵਾਲ ਦੀ ਧਰਮ ਪਤਨੀ ਹਰਪ੍ਰੀਤ ਕੌਰ ਗਰੇਵਾਲ ਨੂੰ ਆਮ ਆਦਮੀਂ ਪਾਰਟੀ ਨੇ ਭੋਲਾਪੁਰ ਬਲਾਕ ਸੰਮਤੀ ਜੋਨ ਤੋਂ ਆਮ ਆਦਮੀਂ ਪਾਰਟੀ ਨੇ ਟਿਕਟ ਦਿੱਤੀ ਸੀ। ਬਿਨ੍ਹਾਂ ਸ਼ੱਕ ਏਹ ਸੀਟ ਜਿੱਤਣੀ ਉਸਦੇ ਲਈ ਟੇਢੀ ਖੀਰ ਸੀ ਪਰ ਉਸਨੇ ਜਿਵੇਂ ਕਿਵੇਂ ਵੀ ਕਹਿ ਲਵੋ ਏਹ ਸੀਟ ਜਿੱਤ ਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਝੋਲੀ ਪਾ ਦਿੱਤੀ।ਉਸਦੀ ਟੀਮ ਭਾਵੇਂ ਕਿ ਅਨਾੜੀ ਹੀ ਸੀ ਪਰ ਇਸ ਸੀਟ ਨੂੰ ਜਿੱਤਣ ਲਈ ਜਿਸ ਪ੍ਰਕਾਰ ਉਨ੍ਹਾਂ ਰਲ ਕੇ ਜੋਰ ਲਗਾਇਆ ਉਹ ਕਾਬਲੇ ਤਾਰੀਫ ਸੀ। ਹਰਪ੍ਰੀਤ ਕੌਰ ਗਰੇਵਾਲ ਨੇ 1031 ਵੋਟਾਂ ਲੈਕੇ ਅਕਾਲੀ ਦਲ ਦੀ ਸੁਖਜੀਤ ਕੌਰ (726) ਨੂੰ 305 ਵੋਟਾਂ ਨਾਲ ਹਰਾਇਆ ਜਦਕਿ ਭਾਜਪਾ ਦੀ ਮਮਤਾ 531 ਵੋਟਾਂ ਪ੍ਰਾਪਤ ਕਰ ਪਾਈ। ਇਸ ਸੀਟ ਉੱਤੇ ਭਾਜਪਾ ਜੇਕਰ ਟੀਮ ਵਰਕ ਕਰਕੇ ਵੋਟ ਪ੍ਰਤੀਸਤ ਵਧਾ ਜਾਂਦੀ ਤਾਂ ਉਸਦੀ ਜਿੱਤ ਯਕੀਨੀ ਸੀ। ਪਰ ਬੀਬੀ ਗਰੇਵਾਲ ਦੀ ਹਿੰਮਤ ਨੇ ਉਹ ਕਰ ਦਿਖਾਇਆ ਜਿਸ ਬਾਰੇ ਕਹਿਣਾ ਸੌਖਾ ਨਹੀਂ ਸੀ। ਅਪਣੀ ਜਿੱਤ ਦਾ ਸ਼ਰੇਹ ਉਸਨੇ ਸਾਰੀ ਟੀਮ ਨੂੰ ਦਿੰਦਿਆਂ ਸਾਰੀ ਟੀਮ ਦਾ ਧੰੰਨਵਾਦ ਕੀਤਾ।  

« PREV
NEXT »

Facebook Comments APPID