ਮਾਮਲਾ ਭਰਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵੀ ਨਿਯੁਕਤੀ ਪੱਤਰ ਨਾ ਦੇਣ ਦਾ
ਪਟਿਆਲਾ () 305 ਅਤੇ 306 ਪੇਪਰ ਪਾਸ ਬੇਰੁਜਗਾਰ ਯੂਨੀਅਨ ਵੱਲੋਂ ਬਿਜਲੀ ਨਿਗਮ ਦੇ ਮੁੱਖ ਦਫਤਰ ਪਟਿਆਲਾ ਵਿਖੇ 22 ਦਸੰਬਰ ਤੋਂ ਪੱਕਾ ਧਰਨਾ ਲਗਾਉਣ ਦਾ ਐੈਲਾਨ ਕਰ ਦਿੱਤਾ ਗਿਆ ਜਿਸਦੀ ਵਜਾਹ ਯੂਨੀਅਨ ਆਗੂਆਂ ਅਮਰਜੋਤ ਸਿੰਘ (ਪ੍ਰਧਾਨ), ਅਕਸ਼ਪ੍ਰੀਤ ਸਿੰਘ (ਮੀਤ ਪ੍ਰਧਾਨ), ਗੁਰਨਾਮ ਸਿੰਘ (ਸੈਕਟਰੀ) ਅਤੇ ਅਜੇ ਬਤਰਾ (ਕੈਸ਼ੀਅਰ) ਨੇ ਏਹ ਦੱਸੀ ਕਿ ਉਨ੍ਹਾਂ ਭਰਤੀ ਪ੍ਰਕਿਿਰਆ ਮੁਕੰਮਲ ਹੋਣ ਦੇ ਬਾਵਯੂਦ ਵੀ ੳੇੁਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ। ਆਗੂਆਂ ਨੇ ਦੱਸਿਆ ਕਿ ਅਸੀ ਸਾਰੇ ਏਐਸਐਸਏ, ਈਜੀ2 ਅਤੇ ਜੇਪੀਏ ਦੇ ਉਮੀਦਵਾਰ ਹਾਂ ਸਾਡਾ ਸੀਆਰਏ ਫਰਵਰੀ 2024 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹਨਾ ਅਸਾਮੀਆਂ ਦਾ ਪੇਪਰ ਅਤੇ ਦਸਤਾਵੇਜ ਚੈਕਿੰਗ ਵੀ ਹੋ ਚੁੱਕੀ ਹੈ ਜਿਸ ਨੂੰ ਅੱਜ ਲਗਭਗ 3 ਮਹੀਨਿਆ ਤੋਂ ਉਪਰ ਦਾ ਸਮਾਂ ਹੋ ਚੁੱਕਿਆ ਹੈ। ਮਹਿਕਮੇ ਵੱਲੋਂ ਹੁਣ ਤੱਕ ਸਾਨੂੰ ਜੁਆਨਿੰਗ ਨਹੀਂ ਦਿੱਤੀ ਗਈ। ਇਸਦੇ ਰੋਸ ਵਿੱਚ ਅਸੀ 19 ਨਵੰਬਰ ਨੂੰ ਪੀਐਸਪੀਸੀਐਲ ਹੈਡ ਆਫਿਸ ਦੇ ਮੇਨ ਗੇਟ ਸਾਮ੍ਹਣੇ ਪੱਕਾ ਧਰਨਾ ਸ਼ੁਰੂ ਕੀਤਾ ਸੀ ਪਰ ਰੋਸ ਪ੍ਰਦਰਸ਼ਨ ਦੌਰਾਨ ਸਾਡੀ ਮੀਟਿੰਗ ਚੀਫ ਐਚਆਰਡੀ ਗਗਨ ਕੋਕਰੀਆ ਨਾਲ ਹੋਈ। ਇਸ ਮੀਟਿੰਗ ‘ਚ ਸਾਨੂੰ ਲਿਖਤੀ ਰੂਪ ਵਿੱਚ 15 ਦਿਨਾਂ ਦੇ ਅੰਦਰ ਅੰਦਰ ਜੋਆਨਿੰਗ ਦੇਣ ਦਾ ਭਰੋਸਾ ਦਿੱਤਾ ਗਿਆ ਪਰ ਇਹ ਸਮਾਂ ਅੱਜ 1 ਮਹੀਨੇ ਤੋਂ ਉਪਰ ਹੋ ਚੁੱਕਿਆ ਹੈ ਤੇ ਮਹਿਕਮੇ ਵੱਲੋਂ ਸਾਨੂੰ ਜੋਆਨਿੰਗ ਕਰਵਾਉਣ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਕਰਕੇ ਸਾਡੇ ਵੱਲੋਂ 18/12/2025 ਨੂੰ ਮਹਿਕਮੇ ਨਾਲ ਇੱਕ ਹੋਰ ਮੀਟਿੰਗ ਕੀਤੀ ਗਈ ਜੋ ਕਿ ਬੇਸਿੱਟਾ ਨਿਕਲੀ ਅਤੇ ਜਿਸਦੇ ਚੱਲਦਿਆਂ ਸਾਰੇ ਉਮੀਦਵਾਰਾਂ ਵਿੱਚ ਭਾਰੀ ਰੋਸ ਹੈ। ਇਸ ਰੋਸ ਦੇ ਮੱਦੇਨਜਰ ਸਾਡੇ ਵੱਲੋਂ ਮੀਟਿੰਗ ਕਰਨ ਉਪਰੰਤ ਏਹ ਫੈੈਸਲਾ ਲਿਆ ਗਿਆ ਕਿ 22 ਦਸੰਬਰ ਤੋਂ ਪੀਐਸਪੀਸੀਐਲ ਹੈਡ ਆਫਿਸ ਦੇ ਬਾਹਰ ਪੱਕਾ ਰੋਸ ਧਰਨਾ ਸ਼ੁਰੂ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਧਰਨਾ ਉਦੋਂ ਤੱਕ ਨਹੀਂ ਚੱਕਿਆ ਨਹੀਂ ਜਾਵੇਗਾ ਜਦੋਂ ਤੱਕ ਮਹਿਕਮਾ ਸਾਡੇ ਜੋਆਨਿੰਗ ਲੈਟਰ ਜਾਰੀ ਨਹੀਂ ਕਰਦਾ। ਇਸ ਸੰਘਰਸ਼ ਦੌਰਾਨ ਜੇਕਰ ਸਾਡੇ ਕਿਸੇ ਵੀ ਸਾਥੀ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸਦਾ ਜਿੰਮੇਵਾਰ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਉਥੋਂ ਦਾ ਸਾਰਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹੋਵੇਗੀ। ਉਨ੍ਹਾਂ ਦੱਸਿਆ ਕਿ ਕੁਝ ਭਰਾਤਰੀ ਜੱਥੇਬੰਦੀਆਂ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ ਜਿਨ੍ਹਾਂ ਵੱਲੋਂ ਵੀ ਉਨ੍ਹਾਂ ਨੂੰ ਭਰਭੂਰ ਸਮੱਰਥਨ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਬਾਕੀ ਜੱਥੇਬੰਦੀਆਂ ਨਾਲ ਜਿੱਥੇ ਸੰੰਪਰਕ ਸਾਦਣ ਦੀ ਗੱਲ ਆਖੀ ਉੱਥੇ ਹੀ ਉਨ੍ਹਾਂ ਤੋਂ ਰੁਜਗਾਰ ਪ੍ਰਾਪਤੀ ਦੇ ਸੰਘਰਸ਼ ‘ਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।


No comments
Post a Comment