BREAKING NEWS
latest

728x90

 


468x60

ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸਰਕਲਾਂ ਦੀ ਹੋਈ ਚੋਣ



ਮਹਿਦੂਦਾਂ ਪੂਰਬੀ ਸਰਕਲ ਤੇ ਗੁਰਮੁੱਖ ਸਿੰਘ ਪੱਛਮੀਂ ਸਰਕਲ ਦੇ ਬਣੇ ਪ੍ਰਧਾਨ, ਰਘਵੀਰ ਸਿੰਘ ਤੇ ਦਵਿੰਦਰ ਸਿੰਘ ਬਣੇ ਸਕੱਤਰ 

  ਲੁਧਿਆਣਾ 21 ਫਰਵਰੀ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਪੂਰਬੀ ਤੇ ਪੱਛਮੀਂ ਸਰਕਲਾਂ ਦੀ ਚੋਣ ਏਟਕ ਦੇ ਮੁੱਖ ਦਫਤਰ ਈਸੜੂ ਭਵਨ ਵਿਖੇ ਸੂਬਾ ਮੀਤ ਪ੍ਰਧਾਨ ਕਰਤਾਰ ਸਿੰਘ, ਡਿਪਟੀ ਜਨਰਲ ਸਕੱਤਰ ਰਸ਼ਪਾਲ ਸਿੰਘ ਪਾਲੀ, ਜੋਨ ਆਗੂ ਸਤੀਸ਼ ਭਾਰਦਵਾਜ ਦੀ ਅਗਵਾਈ ਅਤੇ ਪੈਸ਼ਨਰਜ ਆਗੂ ਕੇਵਲ ਸਿੰਘ ਬਨਵੈਤ, ਬਲਰਾਜ ਸਿੰਘ ਅਤੇ ਸੋਬਨ ਸਿੰਘ ਠਾਕੁਰ ਦੀ ਹਾਜਰੀ 'ਚ ਹੋਈ। ਜਿਸ ਵਿੱਚ ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਪੂਰਬੀ ਸਰਕਲ ਤੇ ਗੁਰਮੁੱਖ ਸਿੰਘ ਨੂੰ ਪੱਛਮੀਂ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਚੋਣ ਤੋਂ ਪਹਿਲਾਂ ਡੈਲੀਗੇਟ ਇਜਲਾਸ 'ਚ ਦੋਵਾਂ ਸਰਕਲਾਂ ਦੀ ਕਾਰਗੁਜਾਰੀ ਰਿਪੋਰਟ ਸਤੀਸ਼ ਭਾਰਜਵਾਜ ਵੱਲੋਂ ਪੇਸ਼ ਕਰਦਿਆਂ ਪੁਰਾਣੀਆਂ ਕਮੇਟੀਆਂ ਨੂੰ ਭੰਗ ਕਰਦਿਆਂ ਨਵੀਂ ਕਮੇਟੀ ਚੁਣਨ ਦੇ ਅਧਿਕਾਰ ਕਰਤਾਰ ਸਿੰਘ ਨੂੰ ਦਿੱਤੇ ਗਏ ਜਿਨ੍ਹਾਂ ਪੈਨਲ ਵੱਲੋਂ ਪੇਸ਼ ਕੀਤੀ ਕਮੇਟੀ ਨੂੰ  ਡੈਲੀਗੇਟਸ ਅੱਗੇ ਰੱਖਿਆ ਜਿਸ ਉੱਤੇ ਸਰਬਸੰਮਤੀ ਦਿੱਤੀ ਗਈ ਜਿਸ ਮੁਤਾਬਿਕ ਸਰਕਲ ਪੂਰਬੀ ਦੇ ਸਰਪ੍ਰਸਤ ਸਤੀਸ਼ ਭਾਰਦਵਾਜ, ਮੁੱਖ ਸਲਾਹਕਾਰ ਰਸ਼ਪਾਲ ਸਿੰਘ ਪਾਲੀ, ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ, ਕਾਰਜਕਾਰੀ ਪ੍ਰਧਾਨ ਅਕਾਸ਼ਦੀਪ, ਸੀਨੀਅਰ ਮੀਤ ਪ੍ਰਧਾਨ ਅਸ਼ੋਕ ਕੁਮਾਰ, ਮੀਤ ਪ੍ਰਧਾਨ ਕੇਵਲ ਸਿੰਘ, ਮੀਤ ਪ੍ਰਧਾਨ ਸਵਰਨਜੀਤ ਸਿੰਘ, ਸਕੱਤਰ ਰਘਵੀਰ ਸਿੰਘ, ਕੈਸ਼ੀਅਰ ਮੁਨੀਸ਼ ਕੁਮਾਰ, ਜੁਆਇੰਟ ਸਕੱਤਰ ਰਾਜਿੰਦਰ ਸਿੰਘ, ਸਹਾਇਕ ਕੈਸ਼ੀਅਰ ਦੀਪਕ ਕੁਮਾਰ ਅਤੇ ਪ੍ਰਚਾਰ ਸਕੱਤਰ ਅਮਿਤ ਕੌਂਸਲ ਚੁਣੇ ਗਏ। ਸਰਕਲ ਪੱਛਮੀਂ ਦਾ ਸਰਪ੍ਰਸਤ ਸੋਬਨ ਸਿੰਘ ਠਾਕੁਰ, ਪ੍ਰਧਾਨ ਗੁਰਮੁੱਖ ਸਿੰਘ, ਮੀਤ ਪ੍ਰਧਾਨ ਜਸਵਿੰਦਰ ਰਾਮ ਤੇ ਜਗਦੀਸ਼ ਸਿੰਘ, ਸਕੱਤਰ ਦਵਿੰਦਰ ਸਿੰਘ, ਕੈਸ਼ੀਅਰ ਪੱਪੂ ਪ੍ਰਸ਼ਾਦ, ਜੁਆਇੰਟ ਸਕੱਤਰ ਸ਼ਮਸ਼ੇਰ ਸਿੰਘ, ਪ੍ਰਚਾਰ ਸਕੱਤਰ ਸਾਹਿਲ ਕੁਮਾਰ ਅਤੇ ਆਡੀਟਰ ਰਾਮ ਮੌਰੀਆ ਨੂੰ ਚੁਣਿਆ ਗਿਆ। ਸੂਬਾਈ ਆਗੂਆਂ ਵੱਲੋਂ ਨਵੇਂ ਚੁਣੇ ਅਹੁਦੇਦਾਰਾਂ ਨੂੰ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੀ ਹੋਰ ਮਜਬੂਤੀ ਦਾ ਪਾਠ ਪੜਾਇਆ ਗਿਆ। ਸਾਰੇ ਅਹੁਦੇਦਾਰਾਂ ਨੇ ਸੀਨੀਅਰ ਆਗੂਆਂ ਨੂੰ ਦਿੱਤੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ ਗਿਆ। ਪੁਰਾਣੇ ਸਾਥੀਆਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਹਾਦਰ ਸਿੰਘ ਲੁਹਾਰਾ, ਕਰਤਾਰ ਸਿੰਘ, ਹਿਰਦੈ ਰਾਮ, ਪ੍ਰਦੀਪ ਕੁਮਾਰ, ਅਕਾਸ਼ਦੀਪ, ਬਲਬੀਰ ਸਿੰਘ, ਹਰਭਜਨ ਸਿੰਘ, ਇੰਦਰਜੀਤ ਸਿੰਘ, ਰਾਮ ਵਿਲਾਸ, ਰਾਮ ਅਵਧ, ਪ੍ਰਕਾਸ਼, ਰਾਕੇਸ਼, ਬਲਵੀਰ ਸਿੰਘ, ਬਲਜਿੰਦਰ ਸਿੰਘ, ਹਰਦੀਪ ਸਿੰਘ, ਅਮਿਤ ਕੁਮਾਰ, ਪਾਰਸ ਨਾਥ, ਰਮਨਦੀਪ ਧੀਮਾਨ, ਬਲਵਿੰਦਰ ਸਿੰਘ ਸ਼ੈਭੀ, ਅਮਰ ਅਤੇ ਹੋਰ ਹਾਜਰ ਸਨ।

NEXT »

Facebook Comments APPID