ਬਿਜਲੀ ਸੋਧ ਬਿੱਲ ਬਾਰੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਸੋਚ ਇੱਕੋ ਜਿਹੀ : ਮਹਿਦੂਦਾਂ
ਲੁਧਿਆਣਾ 12 ਫਰਬਰੀ (ਹਰਸ਼ਦੀਪ ਸਿੰਘ ਮਹਿਦੂਦਾਂ) ਬਿਜਲੀ ਸੋਧ ਬਿੱਲ 2025 ਸਮੇਤ ਦਰਜਨ ਦੇ ਕਰੀਬ ਹੋਰਨਾਂ ਮਸਲਿਆਂ ਤੇ ਮੰਗਾਂ ਨੂੰ ਲੈਕੈ ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ, ਕਿਸਾਨ ਤੇ ਮਜਦੂਰ ਜੱਥੇਬੰਦੀਆਂ ਵੱਲੋਂ ਜੋ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਉਸ ਉੱਤੇ ਬਿਜਲੀ ਮੁਲਾਜਮਾਂ ਵੱਲੋਂ ਪੂਰਾ ਪਹਿਰਾ ਦਿੱਤਾ ਗਿਆ ਹੈ। ਏਨਾ ਸ਼ਬਦਾਂ ਦਾ ਪ੍ਰਗਟਾਵਾ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਜਿਲਾ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕੀਤਾ। ਉਨ੍ਹਾਂ ਅੱਜ ਦੀ ਹੜਤਾਲ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੱਚੇ ਪੱਕੇ ਬਿਜਲੀ ਮੁਲਾਜਮਾਂ ਨੇ ਬਿਜਲੀ ਮੁਲਾਜਮ ਏਕਤਾ ਮੰਚ, ਜੁਆਇੰਟ ਫੋਰਮ, ਏਓਜੇਈ, ਪੈਨਸ਼ਨਰਜ਼ ਯੂਨੀਅਨ, ਗਰਿੱਡ ਐਸੋਸੀਏਸ਼ਨ ਅਤੇ ਪਾਵਰਕਾਮ ਐਂਡ ਟ੍ਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੀ ਲੀਡਰਸ਼ਿਪ ਦੇ ਆਦੇਸ਼ਾਂ ਉੱਤੇ ਅੱਜ ਵੱਖ ਵੱਖ ਥਾਵਾਂ ਉੱਤੇ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਰੋਸ ਪ੍ਰਦਰਸ਼ਨ ਕੀਤਾ। ਪੱਕੇ ਮੁਲਾਜਮਾਂ ਨੇ ਡਿਊਟੀ ਤੋਂ ਗੈਰਹਾਜਰ ਰਹੇ ਕਿ ਦੇਸ਼ ਵਿਆਪੀ ਹੜਤਾਲ ਨੂੰ ਸਮੱਰਥਨ ਦਿੱਤਾ ਅਤੇ ਮੰਗ ਕੀਤੀ ਕਿ ਲੋਕ ਸਭਾ ਦੇ ਸ਼ੈਸ਼ਨ 'ਚ ਪੇਸ਼ ਕੀਤੇ ਜਾਣ ਵਾਲੇ ਬਿਜਲੀ ਸੋਧ ਬਿੱਲ 2025 ਤੇ ਬੀਜ ਸੋਧ ਬਿੱਲ 2025 ਸਮੇਤ 29 ਲੇਬਰ ਕਾਨੂੰਨਾ ਦੀ ਜਗਾ ਤੇ ਲਿਆਂਦੇ 4 ਲੇਬਰ ਕੋਡਾਂ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਮਨਰੇਗਾ ਮਜਦੂਰਾਂ ਦੇ ਵੀ ਹੱਕ ਵਿੱਚ ਹਾਂ ਤੇ ਮੰਗ ਕਰਦੇ ਹਾਂ ਕਿ "ਵੀ ਬੀ ਜੀ ਰਾਮ ਜੀ" ਯੋਜਨਾ ਵੀ ਮਨਰੇਗਾ ਮਜਦੂਰਾਂ ਦੇ ਵਿਰੁੱਧ ਹੈ ਜਿਸਨੂੰ ਵਾਪਸ ਲਿਆ ਜਾਵੇ। ਸ੍ ਮਹਿਦੂਦਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਪਣੇ ਐਕਸ ਖਾਤੇ ਉੱਤੇ ਏਹ ਤਾਂ ਲਿਖ ਰਹੀ ਹੈ ਕਿ "ਪ੍ਰਧਾਨ ਮੰਤਰੀ ਮੋਦੀ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ਼ ਕੀਤੇ ਗੁਪਤ ਸਮਝੌਤੇ ਖ਼ਿਲਾਫ਼ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਭਾਜਪਾ ਵੱਲੋਂ ਅਮਰੀਕਾ ਨਾਲ਼ ਕੀਤੀ ਗਈ ਇਹ ਗੁਪਤ ਟ੍ਰੇਡ ਡੀਲ ਵਪਾਰੀਆਂ ਅਤੇ ਕਿਸਾਨੀ ਦੀ ਬਰਬਾਦੀ ਦੀ ਡੀਲ ਹੈ, ਜਿਸ ਦਾ ਆਮ ਆਦਮੀ ਪਾਰਟੀ ਡੱਟ ਕੇ ਵਿਰੋਧ ਕਰਦੀ ਹੈ। ਆਮ ਆਦਮੀ ਪਾਰਟੀ ਵਪਾਰੀਆਂ ਅਤੇ ਕਿਸਾਨਾਂ ਨਾਲ਼ ਦੇਸ਼ ਅਤੇ ਕਿਸਾਨੀ ਬਚਾਉਣ ਦੇ ਹਰ ਸੰਘਰਸ਼ ‘ਚ ਡੱਟ ਕੇ ਖੜ੍ਹੀ ਹੈ। ਪਰ ਉਸਨੇ ਬਿਜਲੀ ਸੋਧ ਬਿੱਲ ਬਾਰੇ ਅਜੇ ਤੱਕ ਕੇਂਦਰ ਸਰਕਾਰ ਕੋਲ ਅਪਣਾ ਪੱਖ ਨਹੀਂ ਭੇਜਿਆ। ਸ੍ ਮਹਿਦੂਦਾਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਬਾਰੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਸੋਚ ਇੱਕੋ ਜਿਹੀ ਹੈ ਇਸ ਕਰਕੇ ਸਾਡਾ ਰੋਸ ਕੇਂਦਰ ਸਰਕਾਰ ਦੇ ਨਾਲ ਨਾਲ ਸੂਬੇ ਦੀ ਆਪ ਸਰਕਾਰ ਖਿਲਾਫ਼ ਵੀ ਹੈ ਜੋ ਨਿੱਜੀਕਰਨ ਨੂੰ ਪਰੋਸਾਹਿਤ ਕਰ ਰਹੀ ਹੈ। ਉਨ੍ਹਾਂ ਬਿਜਲੀ ਮੁਲਾਜਮਾਂ ਦੀਆਂ ਲਟਕਦੀਆਂ ਮੰਗਾਂ ਨੂੰ ਹੱਲ ਕਰਨ ਦੇ ਨਾਲ ਕੱਚੇ ਬਿਜਲੀ ਮੁਲਾਜਮਾਂ ਨੂੰ ਜਲਦ ਤੋਂ ਜਲਦ ਪੱਕੇ ਕਰਨ ਦੀ ਮੰਗ ਵੀ ਕੀਤੀ। ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਨੇ ਕਿਹਾ ਕਿ ਜੇਕਰ ਬਿੱਲ ਅਤੇ ਕੋਡ ਵਾਪਸ ਨਾ ਲਏ ਤਾਂ ਖੱਬੇ ਪੱਖੀ ਧਿਰਾਂ ਜੋ ਵੀ ਸਖਤ ਪ੍ਰੋਗਰਾਮ ਦੇਣਗੀਆਂ ਬਿਜਲੀ ਮੁਲਾਜਮ ਜੱਥੇਬੰਦੀਆਂ ਉਸ ਉੱਤੇ ਪੂਰਾ ਪਹਿਰਾ ਦੇਣਗੀਆਂ। ਇਸ ਮੌਕੇ ਜਗੀਰ ਸਿੰਘ, ਬਹਾਦਰ ਸਿੰਘ ਲੁਹਾਰਾ, ਜੇਈ ਰਾਜੀਵ ਸ਼ਰਮਾ, ਕਰਤਾਰ ਸਿੰਘ, ਦੀਪਕ ਕੁਮਾਰ, ਗੌਰਵ ਕੁਮਾਰ, ਧਰਮਪਾਲ, ਮੇਵਾ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਹਿਰਦੇ ਰਾਮ, ਰਾਮੇਸ਼ ਕੁਮਾਰ, ਰਾਕੇਸ਼ ਕੁਮਾਰ, ਜਸਵਿੰਦਰ ਸਿੰਘ, ਸੋਨੂ ਪ੍ਹਧਾਨ, ਦਵਿੰਦਰ ਬੱਧਨ, ਗੁਰਪ੍ਹੀਤ ਚੌਹਾਨ, ਸੋਮਨਾਥ, ਰੋਬਿਨ, ਜੁਗਰਾਜ ਸਿੰਘ, ਤੇਜਿੰਦਰ ਸਿੰਘ, ਗੁਰਜੰਟ ਸਿੰਘ, ਸਤਨਾਮ ਸਿੰਘ, ਕੁਲਦੀਪ ਕੁਮਾਰ ਕੇਕੇ, ਕੇਸ਼ਵ ਦਿਆਲ, ਜਸਵੀਰ ਸਿੰਘ ਅਤੇ ਹੋਰ ਹਾਜਰ ਸਨ।


No comments
Post a Comment