BREAKING NEWS
latest

728x90

 


468x60

ਮੀਟਿੰਗ ਬੇਸਿੱਟਾ ਰਹਿਣ ਦੇ ਰੋਸ 'ਚ 9 ਤੋਂ ਲੱਗੇਗਾ ਬਿਜਲੀ ਨਿਗਮ ਦੇ ਮੁੱਖ ਦਫਤਰ ਬਾਹਰ ਅਣਮਿੱਥੇ ਸਮੇਂ ਪੱਕਾ ਧਰਨਾ



ਨੌਕਰੀ ਲੈਣੀ ਆ ਤਾਂ ਐਪਰੈਂਟਸ਼ਿਪ ਪਾਸ ਤੇ ਕਰ ਰਹੇ ਸਾਥੀ 9 ਅਪ੍ਰੈਲ ਨੂੰ ਪਟਿਆਲਾ ਪਹੁੰਚੋ : ਪ੍ਰਧਾਨ ਸੁਰਿੰਦਰ ਸਿੰਘ ਜਲਾਲਾਬਾਦ

    ਪਟਿਆਲਾ 7 ਅਪ੍ਰੈਲ (ਹਰਸ਼ਦੀਪ ਸਿੰਘ ਮਹਿਦੂਦਾਂ, ਸੋਨੀ ਭੜੋਅ) ਪੰਜਾਬ ਸਰਕਾਰ ਵੱਲੋਂ ਬਿਜਲੀ ਨਿਗਮ ਵਿੱਚ ਲਿਆਂਦੇ ਗਏ ਸੋਧ ਬਿੱਲ, ਜਿਸ ਰਾਹੀਂ ਅਪਰੈਂਟਸ਼ਿਪ ਲਾਜ਼ਮੀ ਨੂੰ ਖਤਮ ਕਰਕੇ ਆਈਟੀਆਈ ਪਾਸ ਦੀ ਸਹਾਇਕ ਲਾਈਨ ਮੈਨ ਦੀ ਸਿੱਧੀ ਭਰਤੀ ਲਿਆਂਦੀ ਜਾ ਰਹੀ ਹੈ ਜਿਸਦਾ ਅਪਰੈਂਟਸ਼ਿਪ ਕਰ ਰਹੇ 2600 ਸਿਖਿਆਰਥੀਆਂ ਵੱਲੋਂ ਸਖਤ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਇਸਦੀ ਵਾਪਸੀ ਲਈ ਪਟਿਆਲਾ ਵਿਖੇ ਅੱਜ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਇੱਕ ਮੀਟਿੰਗ ਰੱਖੀ ਸੀ ਜਿਸ ਵਿੱਚ ਪੁੱਜੇ ਕਮੇਟੀ ਮੈਂਬਰਾਂ ਵੱਲੋਂ ਮੀਟਿੰਗ ਦਾ ਕੋਈ ਸਿੱਟਾ ਨਾ ਨਿਕਲਣ 'ਤੇ 9 ਅਪ੍ਰੈਲ ਨੂੰ ਅਣਮਿਥੇ ਸਮੇਂ ਲਈ ਪੱਕੇ ਧਰਨੇ ਦਾ ਐਲਾਨ ਕਰ ਦਿੱਤਾ। ਸੂਬਾ ਪ੍ਰਧਾਨ ਸੁਰਿੰਦਰ ਸਿੰਘ ਜਲਾਲਾਬਾਦ ਦੀ ਅਗਵਾਈ ਹੇਠ ਇੱਕ ਵਫਦ ਨੇ ਆਈ. ਏ. ਆਰ ਰਣਵੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸੀ ਐਮ ਡੀ ਪਟਿਆਲਾ ਨੂੰ ਮੰਗ ਪੱਤਰ ਦਿੱਤਾ।

   ਪ੍ਰਧਾਨ ਸੁਰਿੰਦਰ ਸਿੰਘ, ਉਪ ਪ੍ਰਧਾਨ ਸਤਨਾਮ ਸਿੰਘ, ਸਕੱਤਰ  ਫਤਿਹ ਸਿੰਘ, ਖਜਾਨਚੀ ਮਨਪ੍ਰੀਤ ਸਿੰਘ, ਜਗਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਬਿਜਲੀ ਨਿਗਮ 'ਚ ਅਪਰੈਂਟਸ਼ਿਪ ਟ੍ਰੇਨਿੰਗ ਕਰ ਰਹੇ 2600, ਇਸਤੋਂ ਪਹਿਲਾਂ ਕਰ ਚੁੱਕੇ ਜਾਂ ਉਸ ਤੋਂ ਵੀ ਪਹਿਲਾਂ ਸਹਾਇਕ ਲਾਈਨਮੈਨ ਦਾ ਟੈਸਟ ਤੱਕ ਪਾਸ ਕਰ ਚੁੱਕੇ ਸਾਥੀਆਂ ਨੂੰ ਪਹਿਲ ਦੇ ਆਧਾਰ 'ਤੇ ਰੁਜਗਾਰ ਦਿਵਾਉਣ ਲਈ ਬਜਿੱਦ ਹਾਂ ਤੇ ਏਨ੍ਹਾਂ ਨੂੰ ਅਪਰੈਂਟਸ਼ਿਪ ਦੀ ਯੋਗਤਾ ਦੇ ਅਧਾਰ 'ਤੇ ਰੁਜਗਾਰ ਦੁਆ ਕੇ ਰਹਾਂਗੇ।

   ਉਨ੍ਹਾਂ ਕਿਹਾ ਕਿ ਬੀਤੇ ਦਿਨ ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਜਾਰੀ ਕੀਤੇ ਉਸ ਨੋਟੀਫਿਕੇਸ਼ਨ ਦਾ ਵਿਰੋਧ ਕਰਦੇ ਆ ਜਿਸ ਰਾਹੀਂ ਏਨ੍ਹਾਂ ਨੇ ਅਪਰੈਂਟਸ਼ਿਪ ਦੀ ਸ਼ਰਤ ਅਤੇ ਲਾਜਮੀਂ ਪੰਜਾਬੀ ਦੀ ਸ਼ਰਤ ਨੂੰ ਖਤਮ ਕਰਕੇ ਆਈਟੀਆਈ ਪਾਸ ਉਮੀਦਵਾਰਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਆਈਟੀਆਈ ਪਾਸ ਨੂੰ ਨੌਕਰੀ ਦੇਣੀ ਸ਼ੁਰੂ ਕਰੇ ਪਰ ਉਸਤੋਂ ਪਹਿਲਾਂ ਜਿੰਨੇ ਵੀ ਸਿੱਖਿਆਰਥੀਆਂ ਨੇ ਲਾਈਨਮੈਨ ਦੀ ਅਪਰੈਂਟਸ਼ਿਪ ਕੀਤੀ ਹੋਈ ਹੈ ਉਨ੍ਹਾਂ ਨੂੰ ਤੁਰੰਤ ਨੌਕਰੀ ਦਿੱਤੀ ਜਾਵੇ ਤੇ ਹੁਣ ਅਪਰੈਂਟਸ਼ਿਪ ਕਰ ਰਹੇ 2600 ਸਿੱਖਿਆਰਥੀਆਂ ਨੂੰ ਛੇ ਮਹੀਨੇ ਦਾ ਸਮਾਂ ਪੂਰਾ ਹੋਣ ਦੇ ਤੁਰੰਤ ਬਾਅਦ ਬਿਜਲੀ ਨਿਗਮ 'ਚ ਰੈਗੂਲਰ ਮੁਲਾਜਮ ਵਜੋਂ ਰੱਖਿਆ ਜਾਵੇ।

   ਉਨ੍ਹਾਂ ਜੋਰ ਦੇ ਕੇ ਕਿਹਾ ਕਿ ਸਰਕਾਰ ਦੇ ਅਜਿਹੇ ਫੈਸਲਿਆਂ ਨਾਲ ਪੰਜਾਬ ਦਾ ਰੁਜਗਾਰ ਬਾਹਰਲੇ ਸੂਬਿਆਂ ਨੂੰ ਜਾ ਰਿਹਾ ਜਿਸ ਵੱਲ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਧਿਆਨ ਦੇਣ ਅਤੇ ਹੋਰਨਾਂ ਸੂਬਿਆਂ ਦੀ ਤਰਜ 'ਤੇ ਪੰਜਾਬ ਸਰਕਾਰ ਵੀ ਨੌਕਰੀਆਂ ਵਿੱਚ ਬਾਹਰਲੇ ਸੂਬਿਆਂ ਲਈ ਸੀਮਤ ਕੋਟਾ ਨਿਰਧਾਰਿਤ ਕਰੇ।

   ਪ੍ਰਧਾਨ ਸੁਰਿੰਦਰ ਸਿੰਘ ਜਲਾਲਾਬਾਦ ਨੇ ਅਪ੍ਰੈਂਟਸ਼ਿਪ ਸਿਖਿਆਰਥੀਆਂ ਨੂੰ 9 ਅਪ੍ਰੈਲ ਨੂੰ ਪਟਿਆਲਾ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਪ੍ਰੈਂਟਸ਼ਿਪ ਪੂਰੀ ਗਿਣਤੀ 'ਚ 9 ਨੂੰ ਦਿੱਤੇ ਸੰਘਰਸ਼ 'ਚ ਪਰਿਵਾਰਾਂ ਸਮੇਤ ਕੁੱਦ ਪਏ ਤਾਂ ਹੋ ਸਕਦਾ ਕਿ ਉਹ ਉਸੇ ਦਿਨ ਨਿਯੁਕਤੀ ਪੱਤਰ ਪ੍ਰਾਪਤ ਕਰਕੇ ਘਰਾਂ ਨੂੰ ਮੁੜਨ। ਉਨ੍ਹਾਂ ਸਾਫ ਕੀਤਾ ਕਿ ਅਪਣਾ ਰੁਜਗਾਰ ਲੈਣ ਲਈ ਐਪਰੈਂਟਸ਼ਿਪ ਯੂਨੀਅਨ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।

NEXT »

Facebook Comments APPID