15 ਜੂਨ ਤੱਕ ਮਹਿਕਮੇ ਅਧੀਨ ਠੇਕੇ 'ਤੇ ਰੱਖਣ ਦੀ ਪ੍ਰਕਿਰਿਆ ਕੀਤੀ ਜਾਵੇਗੀ ਪੂਰੀ, ਨਹੀਂ ਕੱਟੀ ਜਾਵੇਗੀ ਤਨਖਾਹ
ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਦਿੱਤੀ ਮੁਬਾਰਕਬਾਦ
ਪਟਿਆਲਾ/ ਲੁਧਿਆਣਾ 24 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਸੋਨੀ ਭੜੋਅ) ਸੀਐਚਬੀ ਕਾਮਿਆਂ ਨੂੰ ਮਹਿਕਮੇਂ 'ਚ ਠੇਕੇ 'ਤੇ ਰੱਖ ਕੇ ਤਨਖਾਹਾਂ ਵਧਾਉਣ ਦੇ ਹੋਏ ਸਮਝੌਤੇ ਤੋਂ ਬਾਅਦ ਬਿਜਲੀ ਨਿਗਮ ਦੇ ਹੋਰਨਾਂ ਕੱਚੇ ਕਾਮਿਆਂ ਨੇ ਵੀ ਏਸੇ ਤਰਜ 'ਤੇ ਉਨ੍ਹਾਂ ਦੀਆਂ ਸੇਵਾਵਾਂ ਮਹਿਕਮੇਂ ਅਧੀਨ ਕਰਕੇ ਤਨਖਾਹਾਂ ਵਧਾਉਣ ਦੀ ਮੰਗ ਨੂੰ ਲੈਕੇ ਕਈ ਰੋਜ ਤੋਂ ਕੰਮ ਛੱਡਕੇ ਪਟਿਆਲਾ ਮੁੱਖ ਦਫਤਰ ਅੱਗੇ ਧਰਨਾ ਦਿੱਤਾ ਹੋਇਆ ਸੀ। ਇਸ ਧਰਨੇ ਦੀ ਅਗਵਾਈ ਕਰ ਰਹੀਆਂ ਜੱਥੇਬੰਦੀਆਂ ਪਾਵਰਕਾਮ ਟਰਾਂਸਕੋ ਆਊਟਸੋਰਸਡ ਵਰਕਰ ਯੂਨੀਅਨ ਏਟਕ, ਸਾਂਝੀ ਥਰਮਲ ਕੰਟਰੈਕਟ ਵਰਕਰ ਸੰਘਰਸ਼ ਕਮੇਟੀ ਅਤੇ ਆਊਟਸੋਰਸ ਇੰਪਲਾਈਜ ਫੈਡਰੇਸ਼ਨ ਜਿਨ੍ਹਾਂ ਨੂੰ ਸਮੱਰਥਨ ਦੇਣ ਲਈ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਤੇ ਏਟਕ ਪੰਜਾਬ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਵੀ ਪੁੱਜੇ ਸਨ। ਧਰਨੇ 'ਚ ਵਧੇ ਜੋਸ਼ ਅਤੇ ਪੰਜਾਬ ਭਰ 'ਚ ਬਿਜਲੀ ਦਾ ਸਿਸਟਮ ਵਿਗੜਨ ਦੀ ਖਬਰ ਜਿਉਂ ਹੀ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੋਂਧ ਤੱਕ ਪੁੱਜੀ ਤਾਂ ਉਨ੍ਹਾਂ ਸਾਰੀਆਂ ਜੱਥੇਬੰਦੀਆਂ ਦੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਲਿਖਤੀ ਭਰੋਸਾ ਦਿੱਤਾ। ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਜਾਰੀ ਮੀਟਿੰਗ ਆਫ ਮਿੰਟਿਸ ਤਹਿਤ ਯੋਗਤਾ/ ਤਜੁਰਬੇ/ ਅੰਦਰੂਨੀ ਪ੍ਰੀਖਿਆ ਤੋਂ ਬਾਅਦ ਏਨ੍ਹਾਂ ਆਊਟਸੋਰਸ ਮੁਲਾਜਮਾਂ ਨੂੰ ਮਹਿਕਮੇਂ ਅਧੀਨ ਠੇਕੇ 'ਤੇ ਰੱਖ ਲਿਆ ਜਾਵੇਗਾ। ਏਹ ਪ੍ਰਕਿਿਰਆ 15 ਜੂਨ ਤੱਕ ਮੁਕੰਮਲ ਕੀਤੀ ਜਾਵੇਗੀ। ਮੌਜੂਦਾ ਤਨਖਾਹ 'ਚ ਭੱਤੇ ਤੇ ਜੀਐਸਟੀ ਨੂੰ ਜੋੜ ਕੇ ਵਾਧਾ ਕੀਤਾ ਜਾਵੇਗਾ। ਹੜਤਾਲ ਦੌਰਾਨ ਕੀਤੀਆਂ ਛੁੱਟੀਆਂ ਦੇ ਪੈਸੇ ਵੀ ਉਨ੍ਹਾਂ ਨੂੰ ਦੇਣ ਦਾ ਲਿਖਤੀ ਭਰੋਸਾ ਦਿੱਤਾ ਗਿਆ। ਆਊਟਸੋਰਸ ਇੰਪਲਾਈਜ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਕੁਲਜੀਤ ਸਿੰਘ ਨੇ ਸਰਕਾਰ, ਮੈਨੇਜਮੈਂਟ ਅਤੇ ਜੱਥੇਬੰਦੀਆਂ ਦਾ ਧੰਨਵਾਦ ਕੀਤਾ। ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਸੰਘਰਸ਼ 'ਚ ਕੁੱਦੇ ਸਾਰੇ ਜੇਤੂ ਮੁਲਾਜਮਾਂ ਨੂੰ ਬਿਜਲੀ ਨਿਗਮ 'ਚ ਲੈਣ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਮੁਬਾਰਕਵਾਦ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ 'ਚ ਏਟਕ ਦਾ ਬਹੁਤ ਵੱਡਾ ਯੋਗਦਾਨ ਸੀ ਜਿਸਨੂੰ ਸਾਰਿਆਂ ਦੇ ਸਹਿਯੋਗ ਨਾਲ ਜਿੱਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਡੀ ਮੰਗ ਮਹਿਕਮੇਂ ਅੰਦਰ ਠੇਕੇ 'ਤੇ ਲੈਣ ਦੀ ਬਜਾਏ ਰੈਗੂਲਰ ਕਰਨ ਦੀ ਹੈ ਪਰ ਫੇਰ ਵੀ ਇਸ ਫੈਸਲੇ ਨਾਲ ਵੀ ਏਨ੍ਹਾਂ ਮੁਲਾਜਮਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਇਕੱਲਾ ਉਹ ਅਦਾਰਾ ਬਣ ਗਿਆ ਹੈ ਜਿੱਥੋਂ ਦੇ ਲੜਾਕੂ ਮੁਲਾਜਮਾਂ ਦੀ ਮੇਹਨਤ ਤੇ ਤਿੱਖੇ ਸੰਘਰਸ਼ਾਂ ਸਦਕਾ ਅੱਜ ਇਸ ਮਹਿਕਮੇਂ 'ਚ ਕੋਈ ਵੀ ਆਊਟਸੋਰਸਿਜ ਨਹੀਂ ਰਹੇਗਾ।





No comments
Post a Comment