ਪੂਰਬੀ, ਪੱਛਮੀਂ ਤੇ ਸਬਅਰਬਨ ਸਰਕਲਾਂ ਦੇ ਐਸ ਈਜ ਨੂੰ ਦਿੱਤੇ ਮੰਗ ਪੱਤਰ
ਲੁਧਿਆਣਾ 27 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਜੁਆਇੰਟ ਫੋਰਮ ਅਤੇ ਬਿਜਲੀ ਏਕਤਾ ਮੰਚ ਦੇ ਆਦੇਸ਼ਾਂ ਉੱਤੇ ਅੱਜ ਟੀਐਸਯੂ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ, ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਪੰ: ਰਾ: ਬਿ: ਬੋ: ਇੰਪਲਾਈਜ ਫੈਡਰੇਸ਼ਨ ਪਹਿਲਵਾਨ ਦੇ ਸੂਬਾ ਮੀਤ ਪ੍ਰਧਾਨ ਗਗਨਦੀਪ ਸ਼ਰਮਾ, ਵਰਕਰਜ ਫੈਡਰੇਸ਼ਨ ਇੰਟਕ ਦੇ ਪ੍ਰਧਾਨ ਗੁਰਦੀਪ ਸਿੰਘ, ਕਰਮਚਾਰੀ ਦਲ ਦੇ ਜੋਨ ਪ੍ਰਧਾਨ ਬਾਬਾ ਗੁਰਦੀਪ ਸਿੰਘ ਬਾਬਾ ਅਤੇ ਪਾਵਰਕਾਮ ਟਰਾਂਸਕੋ ਪੈਨਸ਼ਨਰਜ ਯੂਨੀਅਨ ਏਟਕ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਦੀ ਸਾਂਝੀ ਅਗਵਾਈ ਵਾਲਾ ਵਫਦ ਐਸ ਈ ਪੱਛਮੀਂ ਕੁਲਵਿੰਦਰ ਸਿੰਘ, ਐਸ ਈ ਪੂਰਬੀ ਸੁਰਜੀਤ ਸਿੰਘ ਅਤੇ ਐਸ ਈ ਸਬਅਰਬਨ ਜਸਵਿੰਦਰ ਸਿੰਘ ਨੂੰ ਮਿਿਲਆ। ਕੇਂਦਰੀ ਜੋਨ ਲੁਧਿਆਣਾ ਦੇ ਤਿੰਨਾਂ ਐਸ ਈਜ ਨੂੰ ਮਿਲਕੇ ਉਨ੍ਹਾਂ ਨਾਲ ਜਬਰੀ ਦਿੱਤੇ ਜਾ ਰਹੇ ਸਮਾਰਟ ਫੋਨਾਂ ਸਬੰਧੀ ਚਰਚਾ ਕਰਨ ਉਪਰੰਤ ਮੰਗ ਪੱਤਰ ਸੋਂਪਿਆ। ਉਨ੍ਹਾਂ ਨੂੰ ਸਾਂਝੇ ਥੜੇ ਵੱਲੋਂ 18 ਮਈ ਨੂੰ ਸੀਐਮਡੀ ਨੂੰ ਦਿੱਤੀ ਮੰਗ ਪੱਤਰ ਦੀ ਕਾਪੀ ਦਿੰਦਿਆਂ ਸਮਝਾਇਆ ਗਿਆ ਕਿ ਸਮਾਰਟ ਮੋਬਾਇਲ ਫੋਨ ਕਿਵੇਂ ਬਿਜਲੀ ਮੁਲਾਜਮਾਂ ਦੀ ਨਿੱਜਤਾ ਉੱਤੇ ਹਮਲੇ ਕਰਨਗੇ। ਆਗੂਆਂ ਨੇ ਦੱਸਿਆ ਕਿ ਸਾਡੀਆਂ ਲਿਖਤੀ ਦੱਸੀਆਂ ਸ਼ੰਕਾਵਾਂ ਨੂੰ ਸਪੱਸ਼ਟ ਕਰਨ ਦੀ ਬਜਾਏ ਜਬਰੀ ਫੋਨ ਦਿੱਤੇ ਜਾਣ ਲੱਗੇ ਹਨ ਅਤੇ ਇਨ੍ਹਾਂ ਨੂੰ ਨਾ ਲੈਣ ਵਾਲੇ ਸਹਾਇਕ ਲਾਈਨਮੈਨਾਂ ਤੇ ਲਾਈਨਮੈਨਾਂ ਨੂੰ ਨੋਟਿਸ ਤੱਕ ਜਾਰੀ ਕਰ ਦਿੱਤੇ ਹਨ। ਸਾਡੀ ਮੰਗ ਹੈ ਕਿ ਜਾਰੀ ਕੀਤੇ ਨੋਟਿਸ ਤੁਰੰਤ ਵਾਪਸ ਲਏ ਜਾਣ ਤੇ 5 ਜੂਨ ਨੂੰ ਬਿਜਲੀ ਮੰਤਰੀ ਨਾਲ ਹੋਣ ਜਾ ਰਹੀ ਮੀਟਿੰਗ 'ਚ ਪੈਦਾ ਹੋਈਆਂ ਦੁਵਿਧਾਵਾਂ ਦੇ ਹੱਲ ਤੋਂ ਬਾਅਦ ਹੀ ਇਹ ਜਾਰੀ ਕੀਤੇ ਜਾਣ। ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁਲਾਜਮ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਏਨ੍ਹਾਂ ਸਮਾਰਟ ਫੋਨਾਂ ਬਾਰੇ ਸਾਡੀਆਂ ਸ਼ੰਕਾਵਾਂ ਖਤਮ ਨਹੀਂ ਹੁੰਦੀਆਂ ਉਦੋਂ ਤੱਕ ਸਾਡੇ ਵੱਲੋਂ ਮੋਬਾਇਲ ਫੋਨ ਲੈਣ ਤੋਂ ਕੋਰੀ ਨਾਂਹ ਹੈ ਅਤੇ ਜਿਹੜਾ ਅਫਸਰ ਸਾਡੇ ਮੁਲਾਜਮਾਂ ਨੂੰ ਧਮਕਾਏਗਾ, ਜਬਰੀ ਮੋਬਾਇਲ ਦੇਵੇਗਾ ਜਾਂ ਕੋਈ ਨੋਟੀਫਿਕੇਸ਼ਨ ਜਾਰੀ ਕਰੇਗਾ ਉਸਦਾ ਸਖਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਏਹ ਫੋਨ ਸਾਡੀ ਨਿੱਜਤਾ 'ਚ ਸਿੱਧੀ ਦਖਲ ਅੰਦਾਜੀ ਕਰਦਾ ਹੈ ਜਿਸ ਨੂੰ ਅਸੀਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਸਮਝ ਤੋਂ ਪਰ੍ਹੇ ਹੈ ਕਿ ਸੇਫਟੀ ਕਿੱਟਾਂ ਤੇ ਸੁਰਖਿਆ ਦਾ ਹੋਰ ਸਾਜੋ ਸਮਾਨ ਜਾਂ ਔਜਾਰ ਤਾਂ ਬਹੁਤ ਦੂਰ ਦੀ ਗੱਲ ਅੱਜ ਤੱਕ 20 ਰੁਪਏ ਦਾ ਲਾਈਨਟੈਸਟਰ ਨਾਲ ਦੇਣ ਵਾਲੀ ਮੈਨੇਜਮੈਂਟ ਤੇ ਪੰਜਾਬ ਸਰਕਾਰ 20 ਹਜਾਰ ਤੋਂ ਜਿਆਦਾ ਕੀਮਤ ਦਾ ਸਮਾਰਟ ਮੋਬਾਇਲ ਜਬਰੀ ਕਿਉਂ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਦਫਤਰਾਂ ਦਾ ਸਮਾਂ ਸਵੇਰੇ ਸਾਢੇ 7 ਵਜੇ ਤੋਂ ਦੁਪਿਹਰ ਡੇਢ ਵਜੇ ਦਾ ਹੈ ਪਰ ਮੋਬਾਇਲ ਫੋਨ ਦੇਣ ਲਈ ਐਕਸੀਅਨ ਤੱਕ ਫੋਨ ਕਰ ਰਹੇ ਹਨ ਅਤੇ ਕਲਰਕਾਂ ਨੂੰ ਰਾਤ ਦੇ 10/10 ਵਜੇ ਤੱਕ ਦਫਤਰਾਂ 'ਚ ਬੈਠਾੁਇਆ ਜਾ ਰਿਹਾ ਹੈ। ਇਸ ਮੌਕੇ ਰਾਜੇਸ਼ ਕੁਮਾਰ ਸੂਬਾ ਸਕੱਤਰ, ਸੋਬਨ ਸਿੰਘ ਠਾਕੁਰ, ਗਗਨਦੀਪ ਸਿੰਘ ਤੱਤਲਾ, ਜਸਵੀਰ ਸਿੰਘ ਦੁੱਗਲ, ਸਰਤਾਜ ਸਿੰਘ, ਸੋਬਨ ਸਿੰਘ, ਗੁਰਮੁੱਖ ਸਿੰਘ, ਰਘਵੀਰ ਸਿੰਘ ਜਮਾਲਪੁਰ, ਖੁਸ਼ਦੀਪ ਸਿੰਘ ਸਕੱਤਰ, ਅਰਸ਼ਦੀਪ ਸਿੰਘ, ਹਰਵਿੰਦਰ ਸਿੰਘ ਲਵਲੀ, ਮਨਦੀਪ ਸਿੰਘ, ਗੌਰਵ ਕੁਮਾਰ, ਵਿਲੀਅਮ, ਚਰਨਜੀਤ ਸਿੰਘ ਲੁਹਾਰਾ ਅਤੇ ਹੋਰ ਹਾਜਰ ਸਨ।


No comments
Post a Comment