ਝਾੜੂ ਤੀਲਾ ਤੀਲਾ ਕਰਕੇ ਘਰਾਂ ਨੂੰ ਤੋੜਨ ਦਾ ਸਕੰਲਪ
https://www.facebook.com/share/v/1EiuxXhGuj/
ਬੀਜੇਪੀ ਨੂੰ ਜਹਿਰੀਲਾ ਨਾਗ ਆਖਣ ਦੇ ਵੱਡੇ ਅਰਥ
https://www.facebook.com/share/v/1EiuxXhGuj/
ਮੁਲਾਜਮਾਂ ਦਾ ਸਿਆਸੀ ਵਿੰਗ ਹਲਕੇ ‘ਚ ਲੈਣ ਦਾ ਨੀ
https://www.facebook.com/share/v/1GNsyYWMXp/
ਦੇਸ਼ ਦੁਨੀਆ ਦੇ ਸਾਬਕਾ ਸੰਪਾਦਕ ਤੇ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਪੰਜਾਬ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਕਲਮ ਤੋਂ
ਸਰਕਾਰ ਕੋਲ ਹੁਣ ਖੁਦ ਨੂੰ ਬਚਾਉਣ ਦਾ ਸਮਾਂ ਥੋੜਾ ਬਚਿਆ ਹੈ ਮਹਿਜ ਗਿਣਤੀ ਦੇ ਦਿਨ ਇਸ ਲਈ ਸਰਕਾਰ ਸਮਾਂ ਰਹਿੰਦਿਆਂ ਸੱਭ ਤੋਂ ਜਿਆਦਾ ਗੂੰਜ ਰਹੇ 17/07/2020 ਦੇ ਪੱਤਰ ਨੂੰ ਰੱਦ ਕਰਕੇ ਨਵੇਂ ਹੋਏ ਭਰਤੀ ਹੋਏ ਨੌਜਵਾਨਾਂ ਨੂੰ ਰਾਹਤ ਦੇਵੇ ਜਿਹੜੇ ਸਰਕਾਰੀ ਨੌਕਰੀਆਂ ਤੇ ਆਏ ਤਾਂ ਜਰੂਰ ਪਰ ਉਨ੍ਹਾਂ ਦੀ ਦਿਹਾੜੀ ਇੱਕ ਅਨਪੜ੍ਹ ਮਜਦੂਰ ਤੋਂ ਵੀ ਘੱਟ ਹੈ। ਅੱਜ ਮਜਦੂਰ 7 ਤੋਂ 800 ਰੁਪਏ ਦਿਹਾੜੀ ਅੱਠ ਘੰਟਿਆ ਦੀ ਲੈਂਦਾ ਹੈ ਜਿਸ ਹਿਸਾਬ ਨਾਲ ਉਸਦੀ ਮਾਸਿਕ ਆਮਦਨ 21 ਤੋਂ 24 ਹਜਾਰ ਬਣਦੀ ਹੈ ਪਰ ਉਸਦੇ ਮੁਕਾਬਲੇ ਚੰਗੀ ਪੜਾਈ ਕਰਕੇ ਕਈ ਪ੍ਰਕਾਰ ਦੇ ਟੈਸਟਾਂ ਦੀ ਅਗਨੀ ਪ੍ਰੀਖਿਆ ਚੋਂ ਨਿਕਲ ਕੇ ਪੰਜਾਬ ‘ਚ ਭਰਤੀ ਹੋਇਆ ਸਰਕਾਰੀ ਮੁਲਾਜਮ ਕੰਮ ਕਰਨ ਦੇ ਘੰਟਿਆ ਦੀ ਅਸੀਮਤਾ ਤੋਂ ਕੱਟ ਕਟਾ ਕੇ 17800 ਰੁਪਏ ‘ਤੇ ਘਰ ਤੋਂ ਸੈਂਕੜੇ ਕਿਲੋਮੀਟਰ ਦੂਰ ਨੌਕਰੀ ਕਰਨ ਨੂੰ ਮਜਬੂਰ ਆ।ਏਨ੍ਹਾਂ ‘ਚ ਕੁਝ ਉਹ ਵੀ ਪੀੜਤ ਹਨ ਜਿਨ੍ਹਾਂ ਨੂੰ ਤਰਸ ਦੇ ਅਦਾਰ ‘ਤੇ ਨੌਕਰੀ ਮਿਲੀ ਹੈ ਜੋ ਭਰਤੀ ਤਾਂ 2020 ਤੋਂ ਪਹਿਲਾਂ ਦੇ ਹਨ ਪਰ ਉਨ੍ਹਾਂ ‘ਤੇ ਵੀ ਜਬਰੀ 7ਵਾਂ ਪੇਅ ਕਮਿਸ਼ਨ ਥੋਪ ਦਿੱਤਾ ਗਿਆ ਹੈ। ਸੀਆਰਏ ਰਾਹੀਂ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਚੋਂ ਕਈਆਂ ਦਾ 3 ਸਾਲ ਦਾ ਪ੍ਰਖਕਾਲ ਸਮਾਂ ਪੂਰਾ ਹੋ ਚੁੱਕਾ ਹੈ ਅਤੇ ਕਈ ਲੰਬੇ ਪ੍ਰਖਕਾਲ ਦੇ ਸਮੇਂ ‘ਚ ਅਜੇ ਨੌਕਰੀ ਕਰ ਰਹੇ ਹਨ ਜਿਨ੍ਹਾਂ ਨੂੰ 15/01/2015 ਦਾ ਪੱਤਰ ਪ੍ਰਭਾਵਿਤ ਕਰ ਰਿਹਾ ਹੈ।ਏਹ ਸਾਰੀ ਉਹ ਨੌਜਵਾਨ ਸ਼ਕਤੀ ਹੈ ਜੋ ਆਧੁਨਿਕ ਟੈਕਨਾਲੋਜੀ ਦੀ ਚੰਗੀ ਵਰਤੋਂ ਕਰਨੀ ਜਾਣਦੀ ਹੈ। ਏਹ ਵਰਗ ਸ਼ੋਸ਼ਲ ਮੀਡੀਆ ਦੀ ਵਰਤੋਂ ਕਰਕੇ ਸਰਕਾਰ ਦੇ ਨੱਕ ‘ਚ ਦੰਮ ਕਰ ਰਿਹਾ ਹੈ। ਹਾਂ ਏਥੇ ਏਨ੍ਹਾਂ ਲਈ ਦੋ ਸ਼ਬਦ ਜਰੂਰ ਕਹਾਂਗਾ ਕਿ ਤੁਸੀਂ ਅਜੇ ਉਹ ਲੜਾਈ ਨਹੀਂ ਲੜ੍ਹ ਰਹੇ ਜੋ ਤੁਹਾਨੂੰ ਲੜਨੀ ਚਾਹੀਦੀ ਹੈ। ਅਜੇ ਤੁਸੀਂ ਲੜ੍ਹ ਰਹੀ ਲੀਡਰਸ਼ਿਪ ਨੂੰ ਬਹੁਤੀ ਵਾਰੀ ਕਟਿਹਰੇ ‘ਚ ਖੜਾ ਰੱਖਦੇ ਹੀ ਦਿਖਾਈ ਦੇ ਰਹੇ ਹੋ ਜਦਕਿ ਸੀਨੀਅਰ ਲੀਡਰਸ਼ਿਪ ਨੇ ਤੁਹਾਡੇ ਮੁੱਦਿਆਂ ਨੂੰ ਅਪਣੇ ਮੁੱਦਿਆਂ ਤੋਂ ਵੀ ਜਿਆਦਾ ਤਰਜੀਹ ਦਿੱਤੀ ਹੈ। ਇਸਦੇ ਬਾਵਯੂਦ 2015 ਤੇ 2020 ਦੇ ਪੱਤਰ ਤੋਂ ਪ੍ਰਭਾਵਿਤ ਨੌਜਵਾਨਾਂ ਦੀ ਗਿਣਤੀ ਕੇਵਲ ਬੁੱਢੇ ਹੋ ਚੁੱਕੇ ਡਾਂਗ ਦੇ ਸਹਾਰੇ ਨਾਲ ਚੱਲਣ ਵਾਲੇ ਪੈਨਸ਼ਨਰਾਂ ਦੇ ਮੁਕਾਬਲੇ ਚੌਥਾ ਹਿੱਸਾ ਵੀ ਨਹੀਂ ਹੁੰਦੀ ਹੈ। ਇਨ੍ਹਾਂ ਨੌਜਵਾਨਾਂ ਨੂੰ ਗੱਲਾਂ ਦਾ ਕੜਾਹ ਬਣਾਉਣ ਦੀ ਬਜਾਏ ਇਸ ਸੰਘਰਸ਼ ਨੂੰ ਪੂਰਾ ਸਹਿਯੋਗ ਦਿੰਦੇ ਹੋਏ ਸ਼ਮੂਲੀਅਤ ਕਰਨੀ ਚਾਹੀਦੀ ਹੈ ਜਾਂ ਫੇਰ ਖੁਦ ਦਾ ਸੰਘਰਸ਼ ਵਿੱਢ ਕੇ ਕੁਝ ਕਰ ਦਿਖਾਉਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ ਬਜਾਏ ਇਸਦੇ ਕਿ ਸੰਘਰਸ਼ ਲੜ੍ਹ ਰਹੀ ਲੀਡਰਸ਼ਿਪ ਨੂੰ ਬੱਲ ਦੇਣ ਦੂੀ ਬਜਾਏ ਉਨ੍ਹਾਂ ਦਾ ਹੌਂਸਲਾ ਢਾਹੁਣ ਦੇ। ਅਜਿਹੇ ਨੈਗਟੇਵਿਟੀ ਵਾਲੇ ਮੁਲਾਜਮ 10 ਦੇ ਧਰਨੇ ਤੋਂ ਦੂਰ ਸਨ ਜਿਨ੍ਹਾਂ ਨੂੰ ਭਵਿੱਖ ‘ਚ ਖੁਦ ਨੂੰ ਯੋਧੇ ਸਾਬਿਤ ਕਰਨ ਲਈ ਮੈਦਾਨ ‘ਚ ਉਤਰਨਾ ਹੋਵੇਗਾ।
ਏਸੇ ਪ੍ਰਕਾਰ ਪੁਰਾਣੀ ਪੈਨਸ਼ਨ ਜਿਸ ਨਾਲ 2004 ਤੋਂ ਬਾਅਦ ਭਰਤੀ ਹੋਏ ਸਾਰੇ ਮੁਲਾਜਮ ਪ੍ਰਭਾਵਿਤ ਹਨ ਜਿਨ੍ਹਾਂ ਵੱਲੋਂ ਬਹਾਨੇਬਾਜੀ ਤਾਂ ਸਿਖਰਾਂ ਦੀ ਕੀਤੀ ਜਾ ਰਹੀ ਹੈ ਪਰ ਸਹਿਯੋਗ ਨਹੀਂ। ਉਨ੍ਹਾਂ ਨੂੰ ਵੀ ਹੁਣ ਪੈਦਾਨ ‘ਚ ਦੂਜਿਆਂ ਵਾਂਗ ਨੰਗੇ ਚਿੱਟੇ ਹੋ ਕੇ ਕੁੱਦਣਾ ਹੋਵੇਗਾ ਕਿਉਂਕਿ ਅਜਿਹਾ ਨਾ ਕਰਕੇ ਉਹ ਅਪਣਾ ਬੁੱਢਾਪਾ ਦਲਿਦਰਤਾ ‘ਚ ਲਿਜਾ ਸਕਦੇ ਹਨ। ਅੱਜ ਉਹ ਯਾਰਾਂ ਦੋਸਤਾਂ ਜਾਂ ਜਿਸ ਪਰਿਵਾਰ ‘ਚ ਬੈਠ ਕੇ ਉਸ ਵੇਲੇ ਵੀ ਮੌਜ ਮਸਤੀਆਂ ਕਰ ਰਹੇ ਹੁੰਦੇ ਹਨ ਉਨ੍ਹਾਂ ਨੇ ਬੁੱਢਾਪੇ ਵੇਲੇ ਉਨ੍ਹਾਂ ਦੇ ਨੇੜੇ ਤੇੜੇ ਵੀ ਨਹੀਂ ਢੁੱਕਣਾ। ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਾਥੀ ਅੱਜ ਧਰਨਿਆਂ ਦਾ ਹਿੱਸਾ ਹਨ ਜਦਕਿ ਅਸੀਂ ਬਹਾਨੇਬਾਜ ਮੌਜ ਮਸਤੀਆਂ ਜਾਂ ਵਿਹਲੜਪੁਣੇ ਦਾ ਹਿੱਸਾ।ਉਨ੍ਹਾਂ ਨੂੰ ਅੱਜ ਵਾਇਰਲ ਹੋਈਆਂ ਉਨ੍ਹਾਂ ਬਜੁਰਗਾਂ ਦੀਆਂ ਤਸਵੀਰਾਂ ਤੋਂ ਸਬਕ ਲੈਣਾ ਚਾਹੀਦਾ ਹੈ ਜਿਨ੍ਹਾਂ ਤੋਂ ਤੁਰ ਨਹੀਂ ਹੋ ਰਿਹਾ ਦੋ ਦੋ ਲਾਠੀਆਂ ਲੈਕੇ ਉਹ ਧਰਨਿਆਂ ਦੀ ਭੀੜ ‘ਚ ਪਹੁੰਚ ਕੇ ਉਸਦੀ ਤਾਕਤ ਬਣ ਰਹੇ ਹਨ, ਉਨ੍ਹਾਂ ਨੂੰ ਨਾ ਤਾਂ ਪੂਰਾ ਦਿਖਾਈ ਦਿੰਦਾ ਫੇਰ ਵੀ ਸਟੇਜਾਂ ਤੋਂ ਬੋਲਦੇ ਬੁਲਾਰਿਆਂ ਨੂੰ ਧੁੰਦਲਾ ਧੁੰਦਲਾ ਦੇਖਦੇ ਹਨ, ਉਨ੍ਹਾਂ ਨੂੰ ਪੂਰਾ ਸੁਣਾਈ ਨਹੀਂ ਦਿੰਦਾ ਫੇਰ ਵੀ ਉਹ ਪੂਰਾ ਸੁਣ ਸਕਣ ਦੀ ਅਸਮੱਰਥਾ ਦੇ ਬਾਵਯੂਦ ਉਸ ਧਰਨੇ ਦੇ ਨਿੱਘ ਨੂੰ ਮਹਿਸੂਸ ਕਰ ਰਹੇ ਹਨ।
ਏਨ੍ਹਾਂ ਦੀ ਸਥਿਤੀ ‘ਚ ਖੁਦ ਨੂੰ ਲਿਜਾਓ ਤੇ ਸੋਚੋ ਕਿ ਜਦੋਂ ਤੁਸੀਂ ਅੱਜ ਜਵਾਨ ਹੁੰਦੇ ਹੋਏ ਧਰਨਿਆਂ ‘ਚ ਹੱਕ ਲੈਣ ਨਹੀਂ ਜਾ ਸਕਦੇ ਫੇਰ ਏਨ੍ਹਾਂ ਦੀ ਸਥਿਤੀ ‘ਚ ਜਾ ਸਕਦੇ ਹੋ। ਏਹ ਤਾਂ ਲਾਰੀ ਕਰਕੇ ਇਸ ਕਰਕੇ ਵੀ ਚਲੇ ਜਾਂਦੇ ਹਨ ਕਿਉਂਕਿ ਪੁਰਾਣੀ ਪੈਨਸ਼ਨ ਸਕੀਮ ਦੇ ਤਹਿਤ ਚੰਗੀ ਪੈਨਸ਼ਨ ਮਿਲਦੀ ਹੈ ਪਰ ਤੁਹਾਨੂੰ ਤਾਂ ਏਨ੍ਹਾਂ ਦੀ ਪੈਨਸ਼ਨ ਦੇ ਮੁਕਾਬਲੇ ਮਿਲਣਾ ਵੀ 1500-2000 ਭੱਤਾ ਹੈ। ਜਿਸ ਵਿੱਚੋਂ ਤੁਸੀਂ ਅਪਣਾ ਗੁਜਾਰਾ ਕਰਨਾ ਹੈ। ਏੇਹ ਪਿਕਚਰ ਅਪਣੇ ਦਿਮਾਗ ‘ਚ ਚਲਾ ਕੇ ਸੋਚਿਓ ਜਰੂਰ ਕਿ ਤੁਸੀਂ ਅਪਣੇ ਲਈ ਹੀ ਨਹੀਂ ਲੜ੍ਹ ਰਹੇ?
10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਨੇ ਸੰਘਰਸ਼ ਦੀ ਅਗਵਾਈ ਕਰ ਰਹੀ ਸੀਨੀਅਰ ਲੀਡਰਸ਼ਿਪ ਨੂੰ ਬਹੁਤ ਬੱਲ ਦਿੱਤਾ ਕਿਉਂਕਿ ਐਵੇਂ ਨਹੀਂ ਸ੍ਰ ਸੁਖਚੈਨ ਸਿੰਘ ਖਹਿਰਾ ਨੇ ਲੱਖਾਂ ਦੇ ਇੱਕਠ ‘ਚ ਸਟੇਜ ਤੋਂ ਸਰਕਾਰ ਨੂੰ ਥਾਪੀ ਮਾਰਕੇ ਲਲਕਾਰਿਆ, ਮੁਲਾਜਮਾਂ ਤੇ ਪੈਨਸ਼ਰਾਂ ਦੀ ਜੱਗ ਜਾਹਰ ਹੋ ਚੁੱਕੀ ਤਾਕਤ ਦੇ ਬਲਬੂਤੇ ਸ਼੍ਰੀ ਸਤੀਸ਼ ਰਾਣਾ ਨੇ ਏਸੇ ਸਟੇਜ ਤੋਂ ਏਹ ਲਲਕਾਰ ਮਾਰੀ ਕਿ ਅਸੀਂ (ਮੁਲਾਜਮ ਤੇ ਪੈਨਸ਼ਨਰ) ਪੰਜਾਬ ਸਰਕਾਰ ਦੇ ਪੈਰਾਂ ‘ਚ ਅੱਗ ਬਿਛਾ ਕੇ ਰੱਖ ਦਿਆਂਗੇ। ਉਨ੍ਹਾਂ ਨੇ ਅਗਲੀ ਕਰਕੇ ਗੱਲ ਕਿ ਭਾਜਪਾ ਵਾਲੇ ਜਹਿਰੀਲੇ ਨਾਗ ਹਨ ਨਾਲ ਏਹ ਵੀ ਸਾਬਿਤ ਕਰ ਦਿੱਤਾ ਕਿ ਮੁਲਾਜਮ ਲਾਲਚੀ ਨਹੀਂ ਬਲਕਿ ਪੰਜਾਬ ਦੇ ਹਿਤੈਸੀ ਹਨ। ਉਹ 63% ਹੋ ਚੁੱਕੇ ਡੀਏ ਦੇ ਲਾਲਚ ‘ਚ ਕਦੇ ਵੀ ਉਸ ਭਾਜਪਾ ਨੂੰ ਮੌਕਾ ਨਹੀਂ ਦੇਣਗੇ ਜਿਸ ਨੇ ਅੱਜ ਦਿੱਲੀ ‘ਚ ਅੰਨਾ ਤਸੱਦਦ ਢਾਹਿਆ ਹੈ ਅਤੇ ਲੋਕਤੰਤਰ ਕਦਰਾਂ ਕੀਮਤਾਂ ਨੂੰ ਤਾਰ ਤਾਰ ਕੀਤਾ ਹੈ। ਗੁਰਨਾਮ ਸਿੰਘ ਵਿਰਕ ਵੱਲੋਂ ਮੁਲਾਜਮਾਂ ਦੇ ਸਿਆਸੀ ਵਿੰਗ ਬਾਰੇ ਗੱਲ ਕਰਨ ਤੋਂ ਪਹਿਲਾਂ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਦੁਆਰਾ ਸਾਰੀਆਂ ਪਾਰਟੀਆਂ ਨੂੰ ਇਕੋ ਸੋਚ ਦੀਆਂ ਆਖ ਬਾਬੇ ਨਾਨਕ ਦੀ ਸੋਚ ਵਾਲੀ ਕਿਸੇ ਪਾਰਟੀ ਬਾਰੇ ਫੈਸਲਾ ਲੈਣ ਲਈ ਕਿਹਾ। ਜਦਕਿ ਜਰਮਨਜੀਤ ਸਿੰਘ ਨੇ ਝੰਡੇ, ਡੰਡੇ ਤੇ ਬੰਦੇ ਮਜਬੂਤ ਕਰਨ ਲਈ ਕਿਹਾ ਜਿਨ੍ਹਾਂ ਜਲੰਧਰ ਦੀ ਕਨਵੈਨਸ਼ਨ ‘ਚ ਏਹ ਵੀ ਕਿਹਾ ਸੀ ਕਿ ਅਸੀਂ ਡੀਏ ਲਈ ਸੱਭ ਤੋਂ ਖਤਰਨਾਕ ਜਮਾਤ ਭਾਜਪਾ ਨੂੰ ਮੌਕਾ ਨਹੀਂ ਦੇਵਾਂਗੇ। ਏਸੇ ਪ੍ਰਕਾਰ ਸੁਸ਼ੀਲ ਫੌਜੀ ਨੇ ਜਿੱਥੇ ਪੰਜਾਬ ਸਰਕਾਰ ਹਾਏ ਹਾਏ ਦਾ ਨਵਾਂ ਰੂਪ ਪੰਜਾਬ ਸਰਕਾਰ ਬਾਏ ਬਾਏ ਦਿੱਤਾ। ਇਸ ਸਰਕਾਰ ਨੂੰ ਚੱਲਦਾ ਕਰਕੇ ਕਿਸਨੂੰ ਲਿਆਉਣਾ ਦੇ ਤਹਿਤ ਗੁਰਨਾਮ ਸਿੰਘ ਵਿਰਕ ਦੁਆਰਾ ਸੁਝਾਏ ਮੁਲਾਜਮਾਂ ਦੇ ਸਿਆਸੀ ਵਿੰਗ ਤਿਆਰ ਕਰਨ ਨੂੰ ਵੱਡਾ ਹੁੰਗਾਰਾ ਮਿਿਲਆ ਤੇ ਨਾਲ ਹੀ ਉਨ੍ਹਾਂ ਦੇ ਐਲਾਨੇ ਕਿ ਸਾਰੇ ਮੁਲਾਜਮ ਹੁਣ ਚੋਣ ਜਾਬਤੇ ਤੱਕ ਨਹੀਂ ਬਲਕਿ ਵੋਟ ਪੈਣ ਵਾਲੇ ਦਿਨ ਦੇ ਆਖਰੀ ਪਲ ਤੱਕ ਇਸ ਸਰਕਾਰ ਨੂੰ ਦਫਾ ਕਰਨ ਅਤੇ ਮੁਲਾਜਮਾਂ ਦੇ ਸਿਆਸੀ ਵਿੰਗ ਦੇ ਹੁਕਮਾਂ ‘ਤੇ ਪਹਿਰਾ ਦੇਣਗੇ ਨੂੰ ਹਾਜਰੀਨ ਨੇ ਕਬੂਲਿਆ।ਏਸੇ ਵੱਡੇ ਇਕੱਠ ਨੇ ਸਾਰੀ ਲੀਡਰਸ਼ਿਪ ‘ਤੇ ਪੂਰਨ ਭਰੋਸਾ ਪ੍ਰਗਟ ਕਰਦਿਆਂ ਹੱਥ ਖੜੇ ਕਰਕੇ ਉਨ੍ਹਾਂ ਨੂੰ ਬਰਫੀ ਲੱਡੂ ਮਾਮਲੇ ‘ਚ ਵੀ ਬਾ-ਇੱਜਤ ਬਰੀ ਕਰ ਦਿੱਤਾ।
ਪੰਜਾਬ ਦੇ ਲੋਕੋ ਅੱਜ ਮੁਲਾਜਮਾਂ ਵੱਲੋਂ ਕੀਤਾ ਸੰਘਰਸ਼ ਕੇਵਲ ਉਨ੍ਹਾਂ ਲਈ ਹੀ ਨਹੀਂ ਬਲਕਿ ਤੁਹਾਡੇ ਲਈ ਤੇ ਤੁਹਾਡੇ ਪੜ੍ਹੇ ਲਿਖੇ ਧੀਆਂ ਪੁੱਤਾਂ ਲਈ ਹੈ। ਇਸ ਲਈ ਤੁਸੀਂ ਮੁਲਾਜਮਾਂ ਦੇ ਸੰਘਰਸ਼ਾਂ ਦਾ ਵਿਰੋਧ ਕਰਨ ਦੀ ਬਜਾਏ ਉਨ੍ਹਾਂ ਦੀ ਤਾਕਤ ਬਣੋ ਕਿਉਂਕਿ ਮੁਲਾਜਮ ਅੱਜ ਕੱਚੀਆਂ ਭਰਤੀਆਂ ਜਾਂ ਠੇਕੇ ਦੀਆਂ ਭਰਤੀਆਂ ਦੇ ਵਿਰੋਧ ‘ਚ ਹਨ। ਉਹ ਪੱਕੀ ਭਰਤੀ ਦੀ ਮੰਗ ਕਰ ਰਹੇ ਹਨ। ਜੇਕਰ ਸਰਕਾਰ ਕੱਚੀ ਜਾਂ ਠੇਕੇ ਵਾਲੀ ਭਰਤੀ ਦੀ ਬਜਾਏ ਖਾਲੀ ਪਈਆਂ ਅਸਾਮੀਆਂ ਦੀ ਜਗਾਹ ਪੱਕੀ ਭਰਤੀ ਕਰਦੀ ਹੈ ਤਾਂ ਮੌਕਾ ਤੁਹਾਨੂੰ, ਤੁਹਾਡੇ ਪੜੇ ਲਿਖੇ ਬੇਰੁਜਗਾਰ ਘੁੰਮਦੇ ਬੱਚਿਆਂ ਨੂੰ ਮਿਲਣਾ ਹੈ।ਇਸ ਲਈ ਮੁਲਾਜਮਾਂ ਦਾ ਸੰਘਰਸ਼ ਉਨ੍ਹਾਂ ਦਾ ਅਪਣਾ ਨਹੀਂ ਤੁੁਹਾਡਾ ਸੰਘਰਸ਼ ਵੀ ਹੈ।
ਤੁਹਾਡੇ ਧੀਆਂ, ਪੁੱਤਰ, ਭੈਣ-ਭਰਾ ਤੇ ਰਿਸਤੇਦਾਰ ਕਈ ਕਈ ਦਹਾਕੇ ਪਹਿਲਾਂ ਕੱਚੇ ਤੇ ਠੇਕੇ ‘ਤੇ ਭਰਤੀ ਹੋਏ ਅੱਜ ਵੀ ਉਹ ਨਿਗੁਣੀਆਂ ਤਨਖਾਹਾਂ ‘ਤੇ ਨਰਕ ਵਾਲੀ ਜਿੰਦਗੀ ਜਿਉਣ ਲਈ ਮਜਬੂਰ ਹਨ। ਮੁਲਾਜਮ ਕੱਚੇ ਮੁਲਾਜਮਾਂ ਨੂੰ ਪੱਕੇ ਕਰਕੇ ਉਨ੍ਹਾਂ ਦੀਆਂ ਤਨਖਾਹਾਂ ‘ਚ ਵਾਧੇ ਦੀ ਮੰਗ ਕਰ ਰਹੇ ਹਨ। ਇਸ ਲਈ ਮੁਲਾਜਮਾਂ ਦਾ ਸੰਘਰਸ਼ ਉਨ੍ਹਾਂ ਦਾ ਅਪਣਾ ਨਹੀਂ ਤੁੁਹਾਡਾ ਸੰਘਰਸ਼ ਵੀ ਹੈ।
ਲੋਕੋ, ਜੇਕਰ ਤੁਹਾਨੂੰ ਲੱਗਦਾ ਕਿ ਮੁਲਾਜਮ ਮਹਿੰਗਾਈ ਭੱਤੇ ਦੀ ਮੰਗ ਕਰਦੇ ਜਿਨ੍ਹਾਂ ਦੀਆਂ ਤਨਖਾਹਾਂ ਪਹਿਲਾਂ ਹੀ ਵੱਧ ਹਨ ਤਾਂ ਏਹ ਗਲਤ ਹੈ। ਮੁਲਾਜਮ ਉਸ ਮਹਿੰਗਾਈ ਭੱਤੇ ਦੀ ਮੰਗ ਕਰਦੇ ਹਨ ਜੋ ਸਰਕਾਰਾਂ ਵਧੀ ਮਹਿੰਗਾਈ ਦੇ ਮੁਤਾਬਿਕ ਖੁਦ ਤੈਅ ਕਰਦੀਆਂ ਹਨ। ਦੂਸਰਾ ਸਰਕਾਰ ਵੱਲੋਂ ਜੇਕਰ ਮਹਿੰਗਾਈ ਭੱਤਾ ਦਿੱਤਾ ਜਾਵੇਗਾ ਤਾਂ ਉਸਦਾ ਲਾਭ ਤੁਹਾਡੇ ਸਾਕ ਸਬੰਧੀਆਂ ਜਾਂ ਤੁਹਾਡੇ ਨਵੇਂ ਭਰਤੀ ਹੋਣ ਵਾਲੇ ਸਾਕ ਸਬੰਧੀਆਂ ਨੂੰ ਵੀ ਤਾਂ ਮਿਲਣਾ ਹੀ ਹੈ। ਅੱਜ ਸਰਕਾਰੀ ਮੁਲਾਜਮਾਂ ਦੀਆਂ ਤਨਖਾਹਾਂ ਮਹਿੰਗਾਈ ਦੇ ਹਿਸਾਬ ਨਾਲ ਵਧਣੋਂ ਰੋਕੀਆਂ ਜਾਣਗੀਆਂ ਤਾਂ ਯਾਦ ਰੱਖਿਓ ਇਸਦਾ ਸੇਕ ਤੁਹਾਨੂੰ ਵੀ ਲੱਗੇਗਾ ਤੇ ਮਹਿੰਗਾਈ ਦੀ ਮਾਰ ਨਾਲ ਤੁਹਾਡੀ ਵੱਧਣ ਵਾਲੀ ਆਮਦਨ ਉੱਤੇ ਸਰਕਾਰਾਂ ਨੇ ਡਾਕਾ ਜਰੂਰ ਮਾਰਨਾ ਹ ੈਜਿਸ ‘ਤੇ ਮੁਲਾਜਮ ਹੁਣੇ ਰੋਕ ਲਗਾ ਰਹੇ ਹਨ। ਇਸ ਲਈ ਮੁਲਾਜਮਾਂ ਦਾ ਸੰਘਰਸ਼ ਉਨ੍ਹਾਂ ਦਾ ਅਪਣਾ ਨਹੀਂ ਤੁੁਹਾਡਾ ਸੰਘਰਸ਼ ਵੀ ਹੈ।
ਮੁਲਾਜਮ ਅਪਣੇ ਚੱਲ ਰਹੇ ਸੰਘਰਸ਼ਾਂ ‘ਚ ਕੀ ਚਾਹੁੰਦੇ ਹਨ ਪੱਕੀ ਭਰਤੀ ਰਾਹੀ ਬਿਨ੍ਹਾਂ ਪਰਖਕਾਲ ਪੂਰੀ ਤਨਖਾਹ ਉਹ ਵੀ ਸੂਬੇ ਦੇ ਹਾਲਾਤਾਂ ਮੁਤਾਬਿਕ ਇਸ ਵਿੱਚ ਮਾੜਾ ਕੀ ਹੈ? ਇਸ ਲਈ ਆਮ ਲੋਕਾਂ ਨੂੰ ਅਪੀਲ ਕਿ ਮੁਲਾਜਮ ਇਸ ਵਕਤ ਜਿਸ ਭੂਮਿਕਾ ‘ਚ ਹਨ ਉਨ੍ਹਾਂ ਦਾ ਅਜਿਹਾ ਰੂਪ ਕਦੇ ਸਾਹਮਣੇ ਨਹੀਂ ਆਇਆ ਸੀ ਜੇ ਆਇਆ ਹੈ ਤਾਂ ਏਹ ਬੁੱਧੀਜੀਵੀ ਵਰਗ ਪੰਜਾਬ ਦੇ ਲੋਕਾਂ ਨੂੰ ਕੁਝ ਲੈਕੇ ਵੀ ਦੇਵੇਗਾ। ਇਸ ਲਈ ਆਓ ਸਕੱਤਰੇਤ ਤੋਂ ਸਤੌਜ ਦੀ ਵਾਪਸੀ ਤਹਿਤ ਇਸ ਝਾੜੂ ਸਰਕਾਰ ਨੂੰ ਘਰਾਂ ਨੂੰ ਤੋਰੀਏ ਤੇ ਏਨ੍ਹਾਂ ਦੀ ਜਗਾਹ ਉਸ ਪਾਰਟੀ ਦੀ ਸਰਕਾਰ ਲਿਆਈਏ ਜੋ ਭਵਿੱਖ ‘ਚ ਪੰਜਾਬ ਨੂੰ ਸੰਤਾਪ ਹੰਢਾਉਣ ਲਈ ਮਜਬੂਰ ਨਾ ਕਰੇ।
9888975440














No comments
Post a Comment