BREAKING NEWS
latest

728x90

 


468x60

ਭਾਰਤ ਭੂਸ਼ਣ ਆਸ਼ੂ ਨੇ ਵੜਿੰਗ ਦੀ ਹਾਜਰੀ ਚ ਭਰੇ ਕਾਗਜ





ਦੋਵਾਂ ਨੂੰ ਇਕੱਠੇ ਦੇਖ ਲੋਕਾਂ ਚ ਛਿੜੀ ਚਰਚਾ, ਕਿਸਨੇ ਕਾਰਵਾਈ ਸੁਲਹਾ 

ਲੁਧਿਆਣਾ 29 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਰਮਨਦੀਪ ਸਿੰਘ ਔਲਖ) ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜੋ ਲੁਧਿਆਣਾ ਪੱਛਮੀਂ ਵਿਧਾਨ ਸਭਾ ਸੀਟ ਤੇ ਹੋਣ ਜਾ ਰਹੀ ਜਿਮਨੀ ਚੋਣ ਦੇ ਉਮੀਦਵਾਰ ਹਨ, ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਨ੍ਹਾਂ ਨਾਲ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਜਿਹੜੇ ਕਿ ਲੁਧਿਆਣਾ ਲੋਕ ਸਭਾ ਦੇ ਮੈਂਬਰ ਹਨ, ਵੀ ਹਾਜਰ ਰਹੇ। ਕਾਗਜ ਭਰਨ ਵੇਲੇ ਰਾਜਾ ਵੜਿੰਗ ਦੀ ਭਾਰਤ ਭੂਸ਼ਣ ਆਸ਼ੂ ਨਾਲ ਮੌਜੂਦਗੀ ਨੇ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਭਾਰਤ ਭੂਸ਼ਣ ਆਸ਼ੂ ਦੁਆਰਾ ਹਾਈ ਕਮਾਂਡ ਨੂੰ ਇੱਕ ਚਿੱਠੀ ਲਿਖ ਕੇ ਰਾਜਾ ਵੜਿੰਗ ਸਮੇਤ ਕੁਝ ਚੋਟੀ ਦੇ ਕਾਂਗਰਸੀਆਂ ਨੂੰ ਆਪਣੇ ਲਈ ਚੋਣ ਪ੍ਰਚਾਰ ਕਰਨ ਦੀ ਮਨਾਈ ਦੀ ਕਾਫੀ ਚਰਚਾ ਸੀ। ਉਸ ਚਿੱਠੀ ਸਬੰਧੀ ਸ਼ੋਸ਼ਲ ਮੀਡੀਆ ਉੱਤੇ ਤਾਂ ਕਾਫੀ ਚਰਚਾ ਰਹੀ ਤੇ ਪਤਾ ਲੱਗਾ ਕਿ ਕੁਝ ਨੇ ਤਾਂ ਉਸ ਚਿੱਠੀ ਨੂੰ ਲੈਕੇ ਖਬਰਾਂ ਤੱਕ ਛਾਪ ਦਿੱਤੀਆਂ ਹਨ। ਅਦਾਰਾ ਦੇਸ਼ ਦੁਨੀਆਂ ਵੱਲੋਂ ਇਹ ਖਬਰ ਲਿਖੇ ਜਾਣ ਤੱਕ ਉਸ ਚਿੱਠੀ ਨੂੰ ਭਾਰਤ ਭੂਸ਼ਣ ਆਸ਼ੂ ਦੁਆਰਾ ਵਿਰੋਧੀਆਂ ਦੀ ਚਾਲ ਆਖਕੇ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਉਸ ਵਲੋਂ ਅਜਿਹੀ ਕੋਈ ਵੀ ਚਿੱਠੀ ਹਾਈ ਕਮਾਂਡ ਨੂੰ ਨਹੀਂ ਲਿਖੀ ਗਈ। ਅੱਜ ਦੀ ਰਾਜਾ ਵੜਿੰਗ ਦੀ ਮੌਜੂਦਗੀ ਨੇ ਉਨ੍ਹਾਂ ਖਬਰਾਂ ਨੂੰ ਵੀ ਜਰੂਰ ਵਿਰਾਮ ਲਗਾ ਦੇਣਾ ਹੈ ਜ਼ੋ ਆਸ਼ੂ ਤੇ ਵੜਿੰਗ ਸਬੰਧੀ ਚਰਚਾ ਦਾ ਵਿਸ਼ਾ ਰਹੀਆਂ ਹਨ। ਪਰ ਭਾਰਤ ਭੂਸ਼ਣ ਆਸ਼ੂ ਅਤੇ ਰਾਜਾ ਵੜਿੰਗ ਵਿਚਕਾਰ ਪੈਦਾ ਹੋਈ ਖਿਟਾਸ ਏਨੀ ਜਲਦੀ ਖਤਮ ਹੋ ਜਾਊ ਇਹ ਵੀ ਲੋਕਾਂ ਨੂੰ ਹਜਮ ਨਹੀਂ ਹੋ ਰਹੀ। ਅੱਜ ਕਾਗਜ ਭਰਨ ਵੇਲੇ ਕਾਂਗਰਸ ਪੰਜਾਬ ਦੇ ਇੰਚਾਰਜ ਭੂਪੇਸ਼ ਬਘੇਲ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਸਿੰਘ ਸੋਢੀ ਆਦਿ ਹਾਜਰ ਸਨ।

« PREV
NEXT »

Facebook Comments APPID