BREAKING NEWS
latest

728x90

 


468x60

ਪਿੰਡ ਛੱਜਾਵਾਲ ਪਹੂੰਚੇ ਸੁਖਬੀਰ ਬਾਦਲ ਦਾ ਲੋਕਾਂ ਨੇ ਭਰਵਾਂ ਸਵਾਗਤ ਕਰਦਿਆਂ ਕੀਤਾ ਸਨਮਾਨ

 


ਪੰਜਾਬ ਵਿੱਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਾਉਣ ਦੀ ਕੀਤੀ ਸੁਖਬੀਰ ਬਾਦਲ ਨੇ ਅਪੀਲ

ਜਗਰਾਓਂ (ਹੇਮ ਰਾਜ ਬੱਬਰ) ਪੰਜਾਬ ਦੇ ਪਿੰਡਾਂ ਸਮੇਤ ਹਲਕਾ ਜਗਰਾਓਂ ਤੇ ਦਾਖਾ ਹਲਕੇ ਦਾ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਸ਼੍ਰੋਮਣੀ ਅਕਾਲੀ ਦਲ ਨੇ ਹੀ ਕੀਤਾ ਸੀ ਤੇ ਪਾਰਟੀ ਦੇ ਨਾਮ ਤੇ ਦਾਖਾ ਹਲਕੇ ਦਾ ਨਾਮ ਪੰਜਾਬ ਵਿਚ ਪਹਿਲੇ ਨੰਬਰ ਤੇ ਆਇਆ ਸੀ। ਵਿਧਾਇਕ ਦਾ ਇਸ ਵਿੱਚ ਕੋਈ ਰੋਲ ਨਹੀਂ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਬਾਦਲ ਨੇ ਪਿੰਡ ਛੱਜਾਵਾਲ ਪਹੁੰਚ ਕੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ। ਹਲਕੇ ਦਾਖੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਤੇ ਪਿੰਡ ਛੱਜਾਵਾਲ ਦੇ ਸਾਬਕਾ ਸਰਪੰਚ ਸਵਰਨ ਸਿੰਘ ਦੀ ਅਗਵਾਈ ਵਿੱਚ ਵੱਡਾ ਇਕੱਠ ਹੋਇਆ ਤੇ ਸੁਖਬੀਰ ਸਿੰਘ ਬਾਦਲ ਏਨੇ ਵੱਡੇ ਇਕੱਠ ਨੂੰ ਦੇਖ ਕੇ ਗਦਗਦ ਹੋ ਉੱਠੇ। ਲੋਕਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕੀਤਾ ਤੇ ਸੁਖਬੀਰ ਸਿੰਘ ਬਾਦਲ ਨੂੰ ਬੀਬੀਆਂ,ਭੈਣਾਂ ਤੇ ਮਾਤਾਵਾਂ ਨੇ ਵੀ ਆਪਣਾ ਆਸ਼ੀਰਵਾਦ ਦਿੱਤਾ ਕਿ ਹੁਣ ਤੋ ਸ਼੍ਰੋਮਣੀ ਅਕਾਲੀ ਦਲ ਚੜਦੀ ਕਲਾ ਵਿਚ ਹੀ ਜਾਵੇਗਾ ਤੇ ਪੰਜਾਬ ਵਿਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ। ਇਸ ਮੌਕੇ ਸਰਦਾਰ ਸੁਖਬੀਰ ਬਾਦਲ ਨੇ ਬੋਲਦਿਆਂ ਕਿਹਾਕਿ ਬਦਲਾਅ ਵਾਲੀ ਸਰਕਾਰ ਦਾ ਹਾਲ ਤੁਸੀ ਸਾਰਿਆਂ ਨੇ ਦੇਖ ਹੀ ਲਿਆ ਹੈ,ਜਿੱਥੇ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਤੇ ਗੈਂਗਸਟਰ ਆਮ ਲੋਕਾਂ ਤੇ ਦਿਨ ਦਿਹਾੜੇ ਗੋਲੀਆਂ ਚਲਾ ਰਹੇ ਹਨ।ਉਥੇ ਹੀ ਹੁਣ ਤੁਹਾਡੀਆਂ ਜਮੀਨਾਂ ਇਕਵਾਇਰ ਕਰਕੇ ਤੁਹਾਡੀ ਫ਼ਸਲ ਪੈਦਾ ਕਰਨ ਦੀ ਤਾਕਤ ਵੀ ਖ਼ਤਮ ਕਰਨ ਤੇ ਤੁਲੀ ਹੋਈ ਹੈ। ਪਰ ਹੁਣ ਤੁਸੀ ਤਗੜੇ ਹੋ ਕੇ ਖੇਤਰੀ ਪਾਰਟੀ ਦਾ ਸਾਥ ਦਿਓ ਤੇ ਪੰਜਾਬ ਵਿਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਾ ਦਿਓ। ਪੰਜਾਬ ਫਿਰ ਪਹਿਲਾਂ ਦੀ ਤਰਾਂ ਤਰੱਕੀਆਂ ਦੀਆਂ ਲੀਹਾਂ ਤੇ ਦੌੜਨ ਲੱਗ ਜਾਵੇਗਾ। ਇਸ ਮੌਕੇ ਸਾਬਕਾ ਸਰਪੰਚ ਸਵਰਨ ਸਿੰਘ ਤੇ ਹਲਕੇ ਦਾਖੇ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਸਮੇਤ ਬੀਬੀਆਂ ਨੇ ਕਿਹਾ ਕਿ ਸ. ਸੁਖਬੀਰ ਬਾਦਲ ਦੇ ਪਿੰਡ ਆਉਣ ਤੇ ਲੋਕਾਂ ਵਿਚ ਬਹੁਤ ਉਤਸ਼ਾਹ ਸੀ ਤੇ ਲੋਕਾਂ ਨੇ ਓਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਗਲੀ ਵਾਰ ਪੰਜਾਬ ਵਿਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ।

    ਇਸ ਮੌਕੇ ਤੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ,ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ, ਸਾਬਕਾ ਸਰਪੰਚ ਸਵਰਨ ਸਿੰਘ ਛੱਜਾਵਾਲ, ਉੱਘੇ ਅਕਾਲੀ ਆਗੂ ਚੰਦ ਸਿੰਘ ਡੱਲਾ,ਗੁਰਸ਼ਰਨਜੀਤ ਸਿੰਘ ਡੱਲਾ, ਕੌਂਸਲਰ ਭੁਪਿੰਦਰ ਸਿੰਘ ਭਿੰਦਾ, ਕਮਲ ਚੇਤਲੀ,ਚੇਅਰਮੈਨ ਲਖਵਿੰਦਰ ਸਿੰਘ ਉੱਪਲ, ਸਰਪੰਚ ਇਕਬਾਲ ਸਿੰਘ ਪੋਨਾ, ਸਰਪੰਚ ਸ਼ਿੰਗਾਰਾ ਸਿੰਘ ਛੱਜਾਵਾਲ, ਗੁਰਦੀਪ ਸਿੰਘ, ਇੰਦਰਜੀਤ ਸਿੰਘ, ਗੁਰਦੀਪ ਸਿੰਘ, ਜੋਗਿੰਦਰ ਸਿੰਘ ਰਿਟਾਇਰਡ ਐਸ ਪੀ, ਬਸੰਤ ਸਿੰਘ, ਜੋਰਾ ਸਿੰਘ ਪ੍ਰਧਾਨ, ਪਾਲ ਸਿੰਘ ਮੀਤ ਪ੍ਰਧਾਨ, ਸੇਵਕ ਸਿੰਘ, ਬੂਟਾ ਸਿੰਘ, ਅਮਨਾ ਸਟੱਡੀ, ਬਾਵਾ ਰਾਏਕੋਟ, ਗੁਰਮਖ ਸਿੰਘ, ਚਮਕੌਰ ਸਿੰਘ, ਰਾਣਾ ਸਿੰਘ, ਸੁਖਪਾਲ ਸਿੰਘ ਈਸੇਵਾਲ, ਕੁਲਦੀਪ ਸਿੰਘ ਤੇ ਕਰਨੈਲ ਸਿੰਘ ਖ਼ਾਸ ਤੌਰ ਤੇ ਮੌਜੂਦ ਰਹੇ।


« PREV
NEXT »

Facebook Comments APPID