ਅਕਾਲੀ ਸਿਆਸਤ ਦੇ ਇੱਕ ਯੁੱਗ ਦਾ ਹੋਇਆ ਅੰਤ --ਸਿਕੰਦਰ ਸਿੰਘ ਮਲੂਕਾ
ਭਗਤਾ ਭਾਈ ਕਾ 28 ਮਈ (ਸਵਰਨ ਸਿੰਘ ਭਗਤਾ) ਟਕਸਾਲੀ ਅਕਾਲੀ ਆਗੂ ਸਾਬਕਾ ਰਾਜ ਸਭਾ ਮੈਬਰ ਤੇ ਕੇਂਦਰੀ ਵਜ਼ੀਰ ਸੁਖਦੇਵ ਸਿੰਘ ਢੀਂਡਸਾ ਅੱਜ ਅਕਾਲ ਚਲਾਣਾ ਕਰ ਗਏ ,ਢੀਂਡਸਾ ਕੁੱਝ ਸਮੇਂ ਤੋਂ ਬਿਮਾਰ ਸਨ ਅੱਜ ਮੋਹਾਲੀ ਦੇ ਹਸਪਤਾਲ ਚ ਉਨ੍ਹਾਂ ਆਖ਼ਰੀ ਸਾਹ ਲਏ ਢੀਂਡਸਾ 89 ਵਰ੍ਹਿਆਂ ਦੇ ਸਨ, ਉਨ੍ਹਾਂ ਦੇ ਅਕਾਲ ਚਲਾਣੇ ਨਾਲ ਉਨ੍ਹਾਂ ਦੇ ਪਰਿਵਾਰ ਸਮਰਥਕਾਂ ਰਿਸ਼ਤੇਦਾਰਾਂ ਅਤੇ ਵਿਸ਼ੇਸ਼ ਤੌਰ ਤੇ ਅਕਾਲੀ ਸਫਾ 'ਚ ਸ਼ੋਕ ਦੀ ਲਹਿਰ ਦੌੜ ਗਈ। ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਣੇ ਤੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਆਪਣੇ ਸਾਥੀ ਦੇ ਵਿਛੋੜੇ ਤੇ ਦੁੱਖ ਪ੍ਰਗਟ ਕਰਦਿਆਂ ਮਲੂਕਾ ਨੇ ਕਿਹਾ ਕੇ ਸੁਖਦੇਵ ਸਿੰਘ ਢੀਂਡਸਾ ਟਕਸਾਲੀ ਅਕਾਲੀ ਸਨ ਉਨ੍ਹਾਂ ਸਾਰੀ ਉਮਰ ਤਨਦੇਹੀ ਨਾਲ ਪਾਰਟੀ ਲਈ ਕੰਮ ਕੀਤਾ। ਮਲੂਕਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਤਲਵੰਡੀ ਤੇ ਕੁੱਝ ਹੋਰ ਆਗੂ ਸ਼੍ਰੋਮਣੀ ਅਕਾਲੀ ਦਲ ਦਾ ਧੁਰਾ ਸਨ। ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਢੀਂਡਸਾ ਦੀ ਮੌਤ ਨਾਲ ਅਕਾਲੀ ਦਲ ਦੇ ਇੱਕ ਯੁੱਗ ਦਾ ਅੰਤ ਹੋ ਗਿਆ। ਇਸ ਮੌਕੇ ਮਲੂਕਾ ਤੋਂ ਇਲਾਵਾ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਅਕਾਲੀ ਆਗੂ ਸਤਨਾਮ ਸਿੰਘ ਭਾਈਰੂਪਾ, ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ, ਕਰਮਜੀਤ ਸਿੰਘ ਕਾਂਗੜ, ਸਤਵਿੰਦਰਪਾਲ ਸਿੰਘ ਪਿੰਦਰ,ਪ੍ਰਵੀਨ ਕਾਂਸਲ ਰੋਕੀ, ਹੈਪੀ ਬਾਂਸਲ,ਕੌਸਲਰ ਜਗਮੋਹਨ ਲਾਲ ਭਗਤਾ, ਮਨਜੀਤ ਸਿੰਘ ਧੁੰਨਾਂ, ਸੁਖਜਿੰਦਰ ਸਿੰਘ ਖਾਨਦਾਨ, ਹਰਭਗਵਾਨ ਸਿੰਘ ਭੁੱਲਰ ਮੈਨੇਜਰ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਦਸਵੀਂ, ਹਰਪਾਲ ਸਿੰਘ ਖਹਿਰਾ, ਹਰਦੇਵ ਸਿੰਘ ਗੋਗੀ ਬਰਾੜ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਨੇ ਢੀਂਡਸਾ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ।
No comments
Post a Comment