ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਵਿਦਿਆਰਥੀਆਂ ਨੇ ਸੀਆਈਐਸਸੀਈ ਜ਼ੋਨਲ ਹਾਕੀ ਟੂਰਨਾਮੈਂਟ ਵਿੱਚ ਅਕੈਡਮੀ ਦੀਆਂ 14 ਸਾਲ, 17 ਸਾਲ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਕਾਬਲੀਅਤ ਦਾ ਲੋਹਾ ਮਨਵਾਂ ਕੇ ਦੂਸਰਾ ਸਥਾਨ ਹਾਸਲ ਕੀਤਾ ਅਤੇ 19 ਸਾਲ ਤੋਂ ਘੱਟ ਉਮਰ ਵਾਲੀ ਹਾਕੀ ਟੀਮ ਆਪਣੀ ਬੇਮਿਸਾਲ ਪ੍ਰਤਿਭਾ ਦਾ ਜੌਹਰ ਦਿਖਾਉਂਦੇ ਹੋਏ ਪਹਿਲਾ ਸਥਾਨ ਤੇ ਰਹੀ। ਇਹ ਜਿੱਤ ਨੌਜਵਾਨ ਖਿਡਾਰੀਆਂ ਦੀ ਮਿਹਨਤ, ਕੋਚਾਂ ਦੀ ਲਗਨ ਅਤੇ ਅਕੈਡਮੀ ਦੀ ਉੱਚ ਦਰਜੇ ਦੀ ਖੇਡ ਟ੍ਰੇਨਿੰਗ ਨੀਤੀ ਦਾ ਨਤੀਜਾ ਹੈ। ਅਕੈਡਮੀ ਦੀਆਂ ਤਿੰਨਾਂ ਟੀਮਾਂ ਨੇ ਆਪਣੇ ਹੌਸਲੇ, ਤਕਨੀਕ ਅਤੇ ਸਮੂਹਿਕ ਯਤਨਾਂ ਰਾਹੀਂ ਹਰ ਮੁਕਾਬਲੇ ਵਿੱਚ ਵਿਰੋਧੀ ਟੀਮ ਨੂੰ ਪਿੱਛੇ ਛੱਡਿਆ। ਇਸ ਸ਼ਾਨਦਾਰ ਜਿੱਤ ਨਾਲ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੇ ਖੇਡ ਜਗਤ ਵਿੱਚ ਆਪਣੀ ਧਾਕ ਜਮਾਈ ਹੈ ਅਤੇ ਹੋਰ ਸਕੂਲਾਂ ਲਈ ਇੱਕ ਪ੍ਰੇਰਣਾ ਬਣੀ ਹੈ। ਇਹ ਸਫਲਤਾ ਸਿਰਫ਼ ਖਿਡਾਰੀਆਂ ਦੀ ਮਿਹਨਤ ਦਾ ਹੀ ਨਤੀਜਾ ਨਹੀਂ, ਸਗੋਂ ਕੋਚਾਂ ਦੀ ਦਿਸ਼ਾ-ਨਿਰਦੇਸ਼ਾਂ ,ਅਕੈਡਮੀ ਦੇ ਵਧੀਆ ਖੇਡ ਢਾਂਚੇ ਅਤੇ ਮਾਪਦੰਡਾਂ ਤੇ ਆਧਾਰਤ ਸਖ਼ਤ ਅਭਿਆਸ ਦਾ ਨਤੀਜਾ ਹੈ। ਟੂਰਨਾਮੈਂਟ ਦੌਰਾਨ ਟੀਮਾਂ ਨੇ ਵਧੀਆ ਸਮਝ, ਤਕਨੀਕ ਅਤੇ ਟੀਮ ਸਪਿਰਟ ਦਾ ਪ੍ਰਦਰਸ਼ਨ ਕਰਦਿਆਂ ਹਰ ਰਾਊਂਡ ਵਿੱਚ ਵਿਰੋਧੀਆਂ ਨੂੰ ਹਾਰ ਮਨਵਾਈ। ਇਸ ਮੌਕੇ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ, ਵਾਈਸ ਚੇਅਰ ਪਰਸਨ ਰਵਿੰਦਰ ਕੌਰ ਅਤੇ ਪ੍ਰਿੰਸੀਪਲ ਪਰਮਜੀਤ ਕੌਰ ਸੰਧੂ ਵੀ ਹਾਜ਼ਰ ਰਹੇ। ਉਹਨਾਂ ਦੀ ਮੌਜੂਦਗੀ ਨੇ ਵਿਦਿਆਰਥੀਆਂ ਦੇ ਹੌਸਲੇ ਨੂੰ ਬੁਲੰਦੀ ਤੇ ਪਹੁੰਚਾਈ ਰੱਖਿਆ। ਜਿਸ ਕਰਕੇ ਉਹ ਆਪਣਾ ਜੇਤੂ ਸਫ਼ਰ ਪੂਰਾ ਕਰਨ ਵਿੱਚ ਕਾਮਯਾਬ ਰਹੇ। ਅਕੈਡਮੀ ਦੀ ਜੇਤੂ ਟੀਮਾਂ ਹੁਣ ਸਟੇਟ ਪੱਧਰ ਤੇ ਖੇਡੇਗੀ। ਇਸ ਮੌਕੇ ਆਪਣੀਆਂ ਟੀਮਾਂ ਨੂੰ ਮੁਬਾਰਕਬਾਦ ਦਿੰਦਿਆਂ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ ਨੇ ਕਿਹਾ ਕਿ ਸਾਡੀਆਂ ਨੌਜਵਾਨ ਟੀਮਾਂ ਨੇ ਜੋ ਜਿੱਤ ਹਾਸਲ ਕੀਤੀ ਹੈ, ਉਹ ਸਿਰਫ਼ ਅਕੈਡਮੀ ਲਈ ਨਹੀਂ, ਸਗੋਂ ਸਾਰਿਆਂ ਲਈ ਮਾਣ ਦੀ ਗੱਲ ਹੈ।
ਅਸੀਂ ਆਪਣੇ ਵਿਦਿਆਰਥੀਆਂ ਨੂੰ ਸਨੇਹਾ ਦੇਣਾ ਚਾਹੁੰਦਾ ਹਾਂ ਕਿ ਦਿਸ਼ਾ ਸਹੀ ਹੋਵੇ, ਤਾਂ ਉਮਰ ਕਿਸੇ ਦੀ ਰੁਕਾਵਟ ਨਹੀਂ ਬਣਦੀ। ਤੁਸੀਂ ਸਿਰਫ਼ ਮੈਦਾਨ 'ਚ ਹੀ ਨਹੀਂ, ਜ਼ਿੰਦਗੀ ਦੇ ਹਰ ਖੇਤਰ ਵਿੱਚ ਚਮਕੋ – ਅਸੀਂ ਹਮੇਸ਼ਾਂ ਤੁਹਾਡੇ ਨਾਲ ਖੜੇ ਰਹਾਂਗੇ। ਇੰਟਰਨੈਸ਼ਨਲ ਫ਼ਤਿਹ ਅਕੈਡਮੀ ਹਰ ਖੇਤਰ ਵਿੱਚ ਨਿੱਤ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ। ਇਸ ਪਿੱਛੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਸਟਾਫ਼ ਦੇ ਸੱਚੀ- ਲਗਨ, ਅਤੇ ਪ੍ਰਬੰਧਕਾਂ ਦੀ ਦੂਰ ਅੰਦੇਸ਼ੀ ਸੋਚ ਦਾ ਬੜਾ ਵੱਡਾ ਹੱਥ ਹੈ। ਵਿਦਿਆਰਥੀਆਂ ਨੂੰ ਹਰ ਸਮੇਂ ਲੋੜੀਂਦੀਆਂ ਸਹੂਲਤਾਂ ਅਤੇ ਸਹੀ ਮਾਰਗਦਰਸ਼ਨ ਪ੍ਦਾਨ ਕਰਨਾ ਬਹੁਤ ਅਹਿਮ ਸਥਾਨ ਰੱਖਦਾ ਹੈ। ਅਕੈਡਮੀ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਜੋ ਅਹਿਦ ਕਰਕੇ ਚੱਲੀ ਸੀ, ਅੱਜ ਵੀ ਉਸ ਤੇ ਹੀ ਖੜੀ ਹੈ ਅਤੇ ਆਪਣੇ ਦੇਸ਼ ਅਤੇ ਸਮਾਜ ਦੀ ਝੋਲੀ ਵਿੱਚ ਵਧੀਆ ਖਿਡਾਰੀ, ਨਰੋਏ ਸਮਾਜ ਦੀ ਸਿਰਜਣਾ ਕਰਨ ਵਾਲੇ ਨੇਕ ਇਨਸਾਨ ਪੈਦਾ ਕਰਨ ਲਈ ਤੱਤਪਰ ਹੈ।
ਇੱਥੇ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੀ 19 ਸਾਲ ਤੋਂ ਘੱਟ ਉਮਰ ਵਰਗ ਦੀ ਹਾਕੀ ਟੀਮ ਪਿਛਲੇ ਤਿੰਨਾਂ ਸਾਲਾਂ ਤੋਂ ਲਗਾਤਾਰ ਨੈਸ਼ਨਲ ਪੱਧਰ ਦੀ ਜੇਤੂ ਰਹੀ ਹੈ ਅਤੇ ਪੂਰੀ ਉਮੀਦ ਹੈ ਕਿ ਚੌਥੇ ਸਾਲ ਵੀ ਟੀਮ ਜੇਤੂ ਬਣ ਕੇ ਹੀ ਰਹੇਗੀ। ਪਿਛਲੇ ਸਾਲ ਦੀ ਜੇਤੂ ਟੀਮ ਵਿੱਚ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੀ ਹਾਕੀ ਟੀਮ ਦੇ ਛੇ ਵਿਦਿਆਰਥੀ ਸਕੂਲ ਗੇਮਸ ਵਿੱਚ ਭਾਗ ਲੈਣ ਵਾਲੀ ਟੀਮ ਦੇ ਮੈਂਬਰ ਸਨ।
No comments
Post a Comment