BREAKING NEWS
latest

728x90

 


468x60

ਪ੍ਰਧਾਨ ਮੰਤਰੀ ਦੁਆਰਾ 16 ਸੌ ਕਰੋੜ ਦੀ ਨਿਗੁਣੀ ਸਹਾਇਤਾ ਦਾ ਐਲਾਨ ਪੰਜਾਬ ਦਾ ਅਪਮਾਨ : ਮੁੰਡੀਆਂ


 ਲੁਧਿਆਣਾ/ਗੁਰਦਾਸਪੁਰ, 9 ਸਤੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਪੰਜਾਬ 'ਚ ਆਏ ਹੜ੍ਹਾਂ ਨੂੰ ਲੈਕੇ ਅੱਜ ਪੰਜਾਬ ਦੌਰੇ 'ਤੇ ਆਏ ਸਨ ਜਿਸ ਉਪਰੰਤ ਉਨ੍ਹਾਂ ਪੰਜਾਬ ਸਰਕਾਰ ਦੇ ਨੁੰਮਾਇੰਦਿਆਂ ਸਮੇਤ ਭਾਜਪਾ ਆਗੂਆਂ ਅਤੇ ਕੁਝ ਹੋਰਨਾਂ ਮੋਹਤਬਰਾਂ ਨਾਲ ਮੀਟਿੰਗ ਕੀਤੀ। ਪੰਜਾਬ ਸਰਕਾਰ ਵੱਲੋਂ ਇਸ ਅਹਿਮ ਮੀਟਿੰਗ ’ਚ ਪੁੱਜੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਹਾਲਾਤ ਦੱਸੇ ਗਏ ਜਿਸ ਉਪਰੰਤ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 1600 ਕਰੋੜ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਐਡੀ ਕੁਦਰਤੀ ਤ੍ਰਾਸਦੀ ਹੋਣ 'ਤੇ ਏਨੀ ਛੋਟੀ ਰਕਮ ਦੇਣ 'ਤੇ ਜਦੋਂ ਮੇਰੇ ਵੱਲੋਂ ਉੱਠ ਕੇ ਸਵਾਲ ਕੀਤਾ ਗਿਆ ਕਿ ਏਹ ਬਹੁਤ ਛੋਟੀ ਰਾਹਤ ਹੈ ਤਾਂ ਉਨ੍ਹਾਂ ਮੈਨੂੰ ਕਿਹਾ ਕਿ ਆਪਕੋ ਹਿੰਦੀ ਆਤੀ ਹੈ 1600 ਕਰੋੜ ਦੇ ਤਾਂ ਦਿੱਤਾ, ਤਾਂ ਮੇਰੇ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ 60 ਹਜਾਰ ਕਰੋੜ ਤਾਂ ਸਾਡਾ ਹੀ ਦੇਣਾ ਹੈ ਉਹ ਸਾਨੂੰ ਦਿਓ ਅਤੇ ਇਸ ਤੋਂ ਇਲਾਵਾ 20 ਹਜਾਰ ਕਰੋੜ ਰਾਹਤ ਵਜੋਂ ਦਿੱਤਾ ਜਾਵੇ। ਸ੍ਰ. ਮੁੰਡੀਆਂ ਨੇ ਕਿਹਾ ਕਿ ਇਸਦੇ ਬਾਵਯੂਦ ਉਨ੍ਹਾਂ ਮੇਰੀ ਗੱਲ ਨਹੀਂ ਸੁਣੀ। ਸ੍ਰ. ਮੁੰਡੀਆਂ ਨੇ ਕਿਹਾ ਸਾਡੇ ਵੱਲੋਂ ਤੱਥਾਂ ਸਮੇਤ ਸਾਰੀ ਗੱਲ ਸਮਝਾਈ ਗਈ ਅਤੇ ਚੀਫ ਸੈਕਟਰੀ ਸਾਬ੍ਹ ਨੇ ਉਨ੍ਹਾਂ ਨੂੰ ਦੱਸਿਆ ਕਿ ਸਾਡਾ ਕਰੋੜਾਂ ਦਾ ਨੁਕਸਾਨ ਹੋਇਆ ਹੈ। ਇਸਦੇ ਬਾਵਯੂਦ ਵੀ ਸਾਡੀ ਗੱਲ ਨਾ ਸੁਣਨਾ ਅਤੇ 1600 ਕਰੋੜ ਦੀ ਨਿਗੁਣੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕਰਕੇ ਜਾਣਾ ਪੰਜਾਬ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਏਥੋਂ ਤੱਕ ਕਿਹਾ ਕਿ ਇਸ ਤੋਂ ਜਿਆਦਾ ਤਾਂ ਤੁਸੀਂ ਅਫਗਾਨਸਤਾਨ ਨੂੰ ਦੇ ਆਏ ਹੋ ਪੰਜਾਬ ਤਾਂ ਫੇਰ ਵੀ ਤੁਹਾਡਾ ਹੈ। ਸ੍ਰ. ਮੁੰਡੀਆਂ ਨੇ ਦੱਸਿਆ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ, ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਕੁਮਾਰ, ਤਰੁਣ ਚੁੱਘ ਸਮੇਤ ਪੰਜਾਬ ਦੇ ਸੀਨੀਅਰ ਆਗੂ ਵੀ ਮੌਜੂਦ ਸਨ ਜਿਨ੍ਹਾਂ ਮੇਰੇ ਨਾਲ ਹੋਰ ਰਾਹਤ ਦੇਣ ਦੀ ਬਜਾਏ ਉਲਟਾ ਮੈਨੂੰ ਹੀ ਏਹ ਕਹਿੰਦੇ ਹੋਏ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਕਿ 1600 ਕਰੋੜ ਦੇ ਤਾਂ ਦਿੱਤਾ। ਸ੍ਰ. ਮੁੰਡੀਆਂ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਸਾਡੇ ਰੋਕੇ ਹੋਏ 60 ਹਜਾਰ ਕਰੋੜ ਹੀ ਦੇ ਜਾਂਦੇ ਤਾਂ ਵੀ ਠੀਕ ਸੀ। ਉਨ੍ਹਾਂ ਏਹ ਵੀ ਦੋਸ਼ ਲਗਾਏ ਕਿ ਨਾ ਤਾਂ ਪੰਜਾਬ ਸਰਕਾਰ ਦਾ ਨੁੰਮਾਇੰਦਾ ਬੁਲਾਇਆ ਗਿਆ ਅਤੇ ਨਾ ਹੀ ਸ਼੍ਰੀ ਮੋਦੀ ਜੀ ਕਿਸੇ ਪੀੜਤ ਜਾਂ ਕਿਸਾਨ ਨੂੰ ਮਿਲ ਕੇ ਗਏ। ਉਨ੍ਹਾਂ ਏਹ ਵੀ ਦੱਸਿਆ ਕਿ ਇਸ ਮੀਟਿੰਗ 'ਚ ਭਾਜਪਾ ਦੇ ਆਗੂਆਂ ਤੋਂ ਇਲਾਵਾ ਭਾਜਪਾ ਦੇ ਹੀ ਕਿਸਾਨ ਆਗੂ ਸ਼ਾਮਿਲ ਸਨ।

« PREV
NEXT »

Facebook Comments APPID