ਖੰਨਾ ਪੁਲਿਸ ਵੱਲੋਂ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਉੱਤੇ ਪਰਚਾ ਦਰਜ ਕਰਨ ਅਤੇ ਐਸ ਐਚ ਓ ਦੀ ਮੁਅੱਤਲੀ ਨੂੰ ਫੇਕ ਦੱਸਣ ਦਾ ਪ੍ਰੈਸ ਨੋਟ ਜਾਰੀ
ਖੰਨਾ/ ਸਮਰਾਲਾ (ਹਰਸ਼ਦੀਪ ਸਿੰਘ ਮਹਿਦੂਦਾਂ, ਭਾਰਦਵਾਜ) ਪੁਲਿਸ ਜਿਲ੍ਹਾ ਖੰਨਾ ਵਿੱਚ ਜਿਲ੍ਹਾ ਪ੍ਰੀਸ਼ਦ ਦੇ 07 ਜੋਨ, ਬਲਾਕ ਸੰਮਿਤੀ ਦੇ 79 ਜੋਨਾਂ ਪਰ ਵੋਟਾਂ ਸਬੰਧੀ ਮਾਨਯੋਗ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਮਿਤੀ 1-12-2025 ਤੋਂ ਇਹਨਾਂ ਵੋਟਾਂ ਸਬੰਧੀ ਉਮੀਦਵਾਰਾਂ ਦੀਆਂ ਨੌਮੀਨੇਸ਼ਨਾਂ ਭਰਨ ਦਾ ਸਮਾਂ ਦਿੱਤਾ ਗਿਆ ਸੀ ਅਤੇ ਵੋਟਾਂ ਪਾਉਣ ਦੀ ਮਿਤੀ 14-12-2025 ਨਿਸਚਿਤ ਕੀਤੀ ਗਈ ਸੀ, ਵੋਟਾਂ ਦੀ ਗਿਣਤੀ ਮਿਤੀ 17-12-2025 ਨੂੰ ਕੀਤੀ ਗਈ ਹੈ। ਪੁਲਿਸ ਜਿਲ੍ਹਾ ਖੰਨਾ ਦੇ 05 ਬਲਾਕਾਂ (ਖੰਨਾ, ਸਮਰਾਲਾ, ਮਾਛੀਵਾੜਾ ਸਾਹਿਬ, ਦੋਰਾਹਾ ਅਤੇ ਮਲੌਦ) ਵਿੱਚ ਉਕਤ ਚੋਣਾਂ ਹੋਈਆਂ ਹਨ। ਨੌਮੀਨੇਸ਼ਨ ਫਾਰਮ ਭਰਨ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੱਕ ਇਹ ਪ੍ਰਕਿਰਿਆ ਸ਼ਾਂਤੀ ਪੂਰਵਕ ਸੰਪੰਨ ਹੋਈ ਹੈ ਪ੍ਰੰਤੂ ਖੰਨਾ ਬਲਾਕ ਦੇ ਗਿਣਤੀ ਕੇਂਦਰ ਵਿੱਚ ਯਾਦਵਿੰਦਰ ਸਿੰਘ ਯਾਦੂ ਨੂੰ ਰਿਟਰਨਿੰਗ ਅਫਸਰ ਵੱਲੋਂ ਗਿਣਤੀ ਸਮੇਂ ਵਿਘਨ ਪਾਉਣ ਅਤੇ ਰੌਲਾ ਪਾਉਣ ਕਰਕੇ ਉਸਨੂੰ ਵਾਰ-ਵਾਰ ਵਾਰਨਿੰਗ ਦੇ ਕੇ ਰੋਕਿਆ ਗਿਆ, ਪ੍ਰੰਤੂ ਉਹ ਆਪਣੀ ਜਿੱਦ ਤੇ ਵਾਜਿੱਦ ਰਿਹਾ, ਉਸ ਵੱਲੋ ਐਸ.ਡੀ.ਐਮ ਕਮ-ਰਿਟਰਨਿੰਗ ਅਫਸਰ ਅਤੇ ਉਹਨਾ ਦੇ ਸਟਾਫ ਨਾਲ ਮਿਸਬਿਹੇਵ ਕੀਤਾ ਗਿਆ।ਜਿਸਨੇ ਸ਼ਾਂਤੀ ਪੂਰਵਕ ਚੱਲ ਰਹੀ ਗਿਣਤੀ ਪ੍ਰਕਿਰਿਆ ਵਿੱਚ ਵਿਘਨ ਪਾਇਆ ਹੈ। ਰਿਟਰਨਿੰਗ ਅਫਸਰ ਵੱਲੋਂ ਉਸਨੂੰ ਪਰੇ ਹਟਾਉਣ ਦਾ ਹੁਕਮ ਕੀਤਾ ਗਿਆ। ਜਦੋਂ ਪੁਲਿਸ ਵੱਲੋਂ ਇਸਨੂੰ ਇਕਪਾਸੇ ਹਟਣ ਲਈ ਕਿਹਾ ਗਿਆ ਤਾਂ ਉਸ ਵਲੋ ਪੁਲਿਸ ਨਾਲ ਲਾ-ਕਾਨੂੰਨੀ ਕਰਦਿਆਂ ਹੋਇਆਂ ਧੱਕਾ-ਮੁੱਕੀ ਅਤੇ ਗਾਲੀ-ਗਲੋਚ ਕੀਤੀ, ਜਿਸਨੂੰ ਗਿਣਤੀ ਸੈਂਟਰ ਵਿਚੋਂ ਰੀਮੂਵ ਕੀਤਾ ਗਿਆ, ਜਿਸਤੇ ਰਿਟਰਨਿੰਗ ਅਫਸਰ ਖੰਨਾ ਦੀ ਦਰਖਾਸਤ ਪਰ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਯਾਦਵਿੰਦਰ ਸਿੰਘ ਯਾਦੂ ਦੇ ਵਿਰੁੱਧ ਮੁਕੱਦਮਾ ਨੰਬਰ 212 ਮਿਤੀ 18-12-2025 ਅ/ਧ 174/221/223/132/351(2) ਬੀ.ਐਨ.ਐਸ. ਥਾਣਾ ਸਿਟੀ-2 ਖੰਨਾ ਵਿਖੇ ਦਰਜ ਕਰਕੇ ਹਸਬ-ਜਾਬਤਾ ਗ੍ਰਿਫਤਾਰ ਕੀਤਾ ਗਿਆ। ਜਿਸ ਦੇ ਵਿਰੋਧ ਵਿੱਚ ਕੁੱਝ ਸ਼ਰਾਰਤੀ ਅੰਸਰਾਂ ਵੱਲੋਂ 3/4 ਘੰਟੇ ਲਈ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਅਤੇ ਆਮ ਪਬਲਿਕ ਦੀ ਆਵਾਜਾਈ ਨੂੰ ਵੀ ਰੋਕਿਆ ਗਿਆ।ਜਿਸਤੇ ਇਹਨਾਂ ਨਾ-ਮਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 213 ਮਿਤੀ 18-12-2025 ਅ/ਧ 285 ਬੀ.ਐਨ.ਐਸ, 8(ਬੀ), ਨੈਸ਼ਨਲ ਹਾਈਵੇ ਐਕਟ 1956 ਥਾਣਾ ਸਿਟੀ-2 ਖੰਨਾ ਅਤੇ ਮੁਕੱਦਮਾ ਨੰਬਰ 184 ਮਿਤੀ 18-12-2025 ਅ/ਧ 223/285 ਬੀ.ਐਨ.ਐਸ. 8(ਬੀ), ਨੈਸ਼ਨਲ ਹਾਈਵੇ ਐਕਟ 1956 ਥਾਣਾ ਸਿਟੀ ਖੰਨਾ ਦਰਜ ਰਜਿਸਟਰ ਕੀਤੇ ਗਏ ਹਨ। ਯਾਦਵਿੰਦਰ ਸਿੰਘ ਯਾਦੂ ਨੂੰ ਮਾਨਯੋਗ ਅਦਾਲਤ ਸ਼੍ਰੀ ਭੁਪਿੰਦਰ ਮਿੱਤਲ SDJM ਖੰਨਾ ਦੇ ਪੇਸ਼ ਅਦਾਲਤ ਕੀਤਾ ਗਿਆ, ਜੱਜ ਸਾਹਿਬ ਵੱਲੋਂ ਯਾਦਵਿੰਦਰ ਸਿੰਘ ਯਾਦੂ ਦਾ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਫੁਰਮਾ ਕੇ ਕੇਦਰੀ ਜੇਲ੍ਹ ਲੁਧਿਆਣਾ ਭੇਜਿਆ ਗਿਆ ਹੈ। ਬਾਕੀ ਗਿਣਤੀ ਕੇਂਦਰਾਂ ਪਰ ਅਮਨ ਅਮਾਨ ਅਤੇ ਸ਼ਾਤੀ ਪੂਰਵਕ ਵੋਟਾਂ ਦੀ ਗਿਣਤੀ ਸੰਪੰਨ ਕੀਤੀ ਗਈ ਹੈ।ਉਕਤ ਘਟਨਾ ਸਬੰਧੀ ਇੰਸਪੈਕਟਰ ਹਰਦੀਪ ਸਿੰਘ, ਮੁੱਖ ਅਫਸਰ, ਥਾਣਾ ਸਿਟੀ-2 ਖੰਨਾ ਦੀ ਮੁਅੱਤਲੀ ਸਬੰਧੀ ਫੇਕ ਨਿਊਜ ਸੋਸ਼ਲ ਮੀਡੀਆ ਪਰ ਚੱਲ ਰਹੀਆਂ ਹਨ, ਜਿਹਨਾਂ ਵਿੱਚ ਕੋਈ ਸਚਾਈ ਨਹੀਂ ਹੈ।


No comments
Post a Comment