BREAKING NEWS
latest

728x90

 


468x60

ਕੀ ਬਸਪਾ ਵਰਕਰ ਤੇ ਸਮਰਥਕ ਅਮਲ ਕਰਨਗੇ ਕਿ ਜਿੱਥੇ ਮੇਹਨਤ ਹੋਊ ਉਥੇ ਨਤੀਜਾ ਵੀ ਆਊ



ਪੰਜਾਬ 'ਚ 5 ਜਿਲ੍ਹਾ ਪ੍ਰੀਸ਼ਦ ਅਤੇ 40 ਬਲਾਕ ਸੰਮਤੀਆਂ 'ਤੇ ਜਿੱਤ ਬਸਪਾ ਦੀ ਲੋਕਪ੍ਰਿਅਤਾ ਦਾ ਸੰਕੇਤ

  ਲੰਘੀਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਨੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਜ਼ੋ ਜਲਵਾ ਦਿਖਾਇਆ ਉਸ ਨੇ ਵਿਰੋਧੀਆਂ ਦੇ ਨਾਲ ਨਾਲ ਉਨ੍ਹਾਂ ਬਸਪਾ ਵਰਕਰਾਂ ਤੇ ਸਮਰਥਕਾਂ ਨੂੰ ਹੈਰਾਨ ਕਰ ਦਿੱਤਾ ਜੋ ਗੱਲ ਗੱਲ ਤੇ ਬਸਪਾ ਦੀ ਗੱਲ ਤਾਂ ਕਰਦੇ ਹਨ ਪਰ ਬਸਪਾ ਹਾਈ ਕਮਾਂਡ ਵੱਲੋਂ ਦਿੱਤੇ ਹੋਮ ਵਰਕ ਨੂੰ ਪੂਰਾ ਨਹੀਂ ਕਰਦੇ। ਫਿਲੌਰ ਚ ਕੋਈ ਰੱਬੀ ਕ੍ਰਿਸ਼ਮਾਂ ਨਹੀਂ ਹੋਇਆ ਬਲਕਿ ਵਰਕਰਾਂ ਦੀ ਮੇਹਨਤ ਅਤੇ ਭਰੋਸਾ ਰੰਗ ਲਿਆਇਆ ਹੈ ਜਿਸਦੇ ਚੱਲਦਿਆਂ ਉਸ ਬਸਪਾ ਨੇ ਉਹ ਕਰ ਦਿਖਾਇਆ ਜਿਸ ਨੂੰ ਲੋਕ ਕਹਿੰਦੇ ਹਨ ਕਿ ਉਹ ਪੰਜਾਬ ਦੀ ਸੱਤਾ ਚ ਕਦੇ ਨਹੀਂ ਆਵੇਗੀ। ਏਸੇ ਬਸਪਾ ਨੇ ਇਥੋਂ ਦੀਆਂ ਚਾਰ ਚੋਂ ਦੋ ਜਿਲ੍ਹਾ ਪ੍ਰੀਸ਼ਦ ਜਿੱਤ ਕੇ ਇਹ ਦੱਸ ਦਿੱਤਾ ਕਿ ਬਸਪਾ ਚ ਦੰਮ ਹੈ ਕਿਉਂਕਿ ਏਸੇ ਹਲਕੇ ਚੋਂ ਸੂਬੇ ਦੀ ਸੱਤਾ ਉੱਤੇ ਕਾਬਜ ਆਮ ਆਦਮੀ ਪਾਰਟੀ ਅਤੇ ਕੇਂਦਰ ਦੀ ਸੱਤਾ 'ਤੇ ਬਿਰਾਜਮਾਨ ਭਾਰਤੀ ਜਨਤਾ ਪਾਰਟੀ ਅਪਣਾ ਖਾਤਾ ਵੀ ਨਹੀਂ ਖੋਲ੍ਹ ਪਾਈਆਂ। ਜੇਕਰ ਏਸੇ ਹਲਕੇ ਚੋਂ ਬਸਪਾ ਵੱਲੋਂ ਜਿੱਤੀਆਂ ਬਲਾਕ ਸੰਮਤੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਗਿਆਰਾਂ ਹੈ। ਜਦਕਿ ਜਿਸ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜ਼ੋ ਜਲੰਧਰ ਤੋਂ ਸੰਸਦ ਹਨ ਅਤੇ ਬਹੁਤੇ ਕਾਂਗਰਸ ਭਗਤ ਉਸਨੂੰ 2027 ਦਾ ਮੁੱਖ ਮੰਤਰੀ ਪ੍ਰਚਾਰਨ ਚ ਅੱਡੀ ਚੋਟੀ ਦਾ ਜ਼ੋਰ ਲਗਾਈ ਰੱਖਦੇ ਹਨ ਉਹ ਚੰਨੀ ਵੀ ਫਿਲੌਰ ਵਿਧਾਨ ਸਭਾ ਚ ਪਿੱਟ ਗਿਆ ਤੇ ਉਸਨੂੰ ਸਿਰਫ ਚਾਰ ਸੰਮਤੀਆਂ ਹੀ ਨਸੀਬ ਹੋਈਆਂ ਹਨ। ਫਿਲੌਰ ਚ ਜਲਵਾ ਦਿਖਾਉਣ ਤੋਂ ਇਲਾਵਾ ਬਸਪਾ ਦਾ ਹਾਥੀ ਪੰਜਾਬ ਦੀ 29 ਹੋਰ ਬਲਾਕ ਸੰਮਤੀਆਂ ਅਤੇ 3 ਹੋਰ ਜਿਲ੍ਹਾ ਪ੍ਰੀਸ਼ਦ ਸੀਟਾਂ ਜਿੱਤ ਕੇ 2027 ਦੀ ਤਿਆਰੀ ਕਰ ਚੁੱਕਾ ਹੈ। ਬਸਪਾ ਦੀ ਇਸ ਇਤਿਹਾਸਿਕ ਜਿੱਤ ਨੇ ਪੰਜਾਬ ਦੇ ਹਰ ਕੋਨੇ ਵਿੱਚ ਬੈਠੇ ਬਸਪਾ ਵਰਕਰਾਂ ਤੇ ਸਮਰਥਕਾਂ ਚ ਜੋਸ਼ ਭਰ ਦਿੱਤਾ ਹੈ। ਹੁਣ ਉਹ ਵੀ ਇਹ ਮੰਨ ਬਣਾਉਣ ਲੱਗੇ ਹਨ ਕਿ ਜੇਕਰ ਬਸਪਾ ਏਨ੍ਹਾ ਸੀਟਾਂ ਤੋਂ ਜਿੱਤ ਸਕਦੀ ਹੈ ਤਾਂ ਸਾਡੀਆਂ ਸੀਟਾਂ ਤੋਂ ਕਿਉਂ ਨਹੀਂ ਜਿੱਤ ਸਕਦੀ। ਏਨ੍ਹਾ ਚੋਣਾਂ ਵਿੱਚ ਬਸਪਾ ਦੇ ਹਾਥੀ ਤੋਂ ਚੋਣ ਨਾ ਲੜਨ ਵਾਲੇ ਉਹ ਆਗੂ ਵੀ ਹੁਣ ਸ਼ਾਇਦ ਪਛਤਾ ਰਹੇ ਹੋਣਗੇ ਕਿ ਜੇਕਰ ਉਹ ਵੀ ਹਾਥੀ ਨਿਸ਼ਾਨ ਤੇ ਮੈਦਾਨ ਵਿੱਚ ਉਤਰਦੇ ਤਾਂ ਉਹ ਨਾ ਜਿੱਤ ਕੇ ਵੀ ਹਾਥੀ ਦੀ ਹਾਜਰੀ ਆਪਣੀ ਆਪਣੀ ਸੀਟ ਤੋਂ ਲਗਾ ਜਾਂਦੇ। ਅਜਿਹੇ ਸਾਰੇ ਆਗੂਆਂ, ਵਰਕਰਾਂ ਅਤੇ ਸਮਰਥਕਾਂ ਜਿਹੜੇ ਇਹ ਸੋਚ ਰਹੇ ਹਨ ਕਿ ਹਾਥੀ ਵੀ 2027 ਚ ਸੱਤਾ ਉੱਤੇ ਕਾਬਜ ਹੋ ਸਕਦਾ ਹੈ ਉਨ੍ਹਾਂ ਨੂੰ ਇਹ ਵਿਸ਼ਵਾਸ਼ ਮੰਨ ਚ ਬੈਠਾ ਲੈਣਾ ਚਾਹੀਦਾ ਹੈ ਕਿ ਜਿਥੇ ਵੀ ਮੇਹਨਤ ਕੀਤੀ ਜਾਵੇਗੀ ਹਾਥੀ ਉੱਥੇ ਰੰਗ ਜਰੂਰ ਦਿਖਾਵੇਗਾ। ਬਸਪਾ ਦੇ ਏਨ੍ਹਾ ਨਤੀਜਿਆਂ ਨੇ ਬਸਪਾ ਦੇ ਚੰਗੇ ਭਵਿੱਖ ਦੀ ਤਸਵੀਰ ਹੁਣ ਤੋਂ ਹੀ ਬਣਾ ਦਿੱਤੀ ਅਤੇ ਇਸ ਬਣੀ ਦਮਦਾਰ ਤਸਵੀਰ ਦੇ ਪ੍ਰਭਾਵ ਹੇਠ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਬਸਪਾ ਨਾਲ ਸਮਝੌਤਾ ਕਰਨ ਵੱਲ ਵੀ ਵਧ ਸਕਦੀਆਂ ਹਨ ਬਸ਼ਰਤੇ ਕਿ ਬਸਪਾ ਵਰਕਰ ਤੇ ਸਮਰਥਕ ਉਨ੍ਹਾਂ ਪਾਰਟੀਆਂ ਦੀ ਉਸ ਪੁਰਾਣੀ ਬਿਆਨਬਾਜੀ ਤੋਂ ਸੁਚੇਤ ਰਹਿਣ ਜਿਸ ਰਾਹੀਂ ਉਹ ਇਹ ਸੁਨੇਹਾ ਦਿੰਦੇ ਹਨ ਕਿ ਉਹ ਬਸਪਾ ਨਾਲ ਸਮਝੌਤਾ ਕਰਨਾ ਚਾਹੁੰਦੇ ਹਨ ਪਰ ਬਸਪਾ ਤੇਵਰ ਦਿਖਾ ਰਹੀ ਹੈ। ਬਸਪਾ ਨੂੰ ਇਸ ਝੂਠੀ ਯੋਜਨਾਬੱਧ ਕੀਤੀ ਬਿਆਨਬਾਜੀ ਨੇ ਬਹੁਤ ਨੁਕਸਾਨ ਪਹੁੰਚਾਇਆ ਹੈ ਕਿਉਂਕਿ ਇਸ ਨਾਲ ਬਸਪਾ ਦਾ ਉਹ ਕੇਡਰ ਗੁੰਮਰਾਹ ਹੋ ਕੇ ਟੁੱਟਦਾ ਰਿਹਾ ਤੇ ਉਨ੍ਹਾਂ ਪਾਰਟੀਆਂ ਨਾਲ ਜੁੜਦਾ ਰਿਹਾ ਜਿਹੜੀਆਂ ਪਾਰਟੀਆਂ ਬਸਪਾ ਨੂੰ ਖਤਮ ਕਰਨ ਦੀਆਂ ਸਹੁੰਆਂ ਖਾਈ ਬੈਠੀਆਂ ਹਨ। ਨਗਰ ਕੌਂਸਲਾਂ ਤੋਂ ਬਾਅਦ ਬਸਪਾ ਦੀ ਨਵੀਂ ਨਵੀਂ ਇਸ ਜਿੱਤ ਨਾਲ ਮੁੜ ਤੋਂ ਉਤਸ਼ਾਹ ਨਾਲ ਭਰੇ ਬਸਪਾ ਵਰਕਰਾਂ ਤੇ ਸਮਰਥਕਾਂ ਨੂੰ ਇੱਕ ਗੱਲ ਪੱਲੇ ਬੰਨ ਕੇ ਚਲਣਾ ਪਵੇਗਾ ਕਿ ਕਿਸੇ ਵੀ ਪਾਰਟੀ ਨਾਲ ਗਠਜੋੜ ਹੋਣਾ ਜਾਂ ਨਾ ਹੋਣਾ ਬਾਅਦ ਦੀਆਂ ਗੱਲਾਂ ਹਨ ਪਹਿਲਾਂ ਅਸੀਂ ਆਪਣੀ ਲੀਡਰ ਭੈਣ ਕੁਮਾਰੀ ਮਾਇਆਵਤੀ ਦੇ ਆਪਣੇ ਦੰਮ ਉੱਤੇ ਇੱਕਲੇ ਲੜਨ ਦੇ ਸੁਨੇਹੇ ਉੱਤੇ ਪਹਿਰਾ ਦੇਣਾ ਹੈ। ਇੱਕਲੇ ਲੜਨ ਦੇ ਫਾਰਮੂਲੇ ਨਾਲ ਬਸਪਾ ਹਰ ਵਿਧਾਨ ਸਭਾ ਹਲਕੇ ਵਿੱਚ ਮਜ਼ਬੂਤ ਹੋਵੇਗੀ। ਦੂਜਾ ਜੇਕਰ ਆਪ ਇੱਕਲੀ ਸੱਤਾ ਚ ਆ ਸਕਦੀ ਹੈ ਤਾਂ ਬਸਪਾ ਕਿਉਂ ਨਹੀਂ ਆ ਸਕਦੀ। ਦੂਜੀਆਂ ਪਾਰਟੀਆਂ ਨਾਲ ਗਠਜੋੜ ਦੀ ਰੱਟ ਲਾਉਣ ਵਾਲੇ ਵਰਕਰਾਂ ਨੂੰ ਉਨ੍ਹਾਂ ਪਾਰਟੀਆਂ ਦੇ ਪਿਛੋਕੜ ਵੱਲ ਧਿਆਨ ਜਰੂਰ ਦੇਣਾ ਚਾਹੀਦਾ ਜਿੰਨ੍ਹਾ ਨੇ ਗਠਜੋੜ ਕੀਤੇ। ਪੰਜਾਬ ਚ ਅਕਾਲੀ ਦਲ ਭਾਜਪਾ ਨਾਲ ਗਠਜੋੜ ਚ ਰਿਹਾ ਤੇ ਅਕਾਲੀ ਦਲ ਉਨ੍ਹਾਂ ਸੀਟਾਂ ਉੱਤੇ ਕਦੇ ਨਹੀਂ ਉਭਰ ਪਾਇਆ ਜਿੱਥੇ ਜਿੱਥੇ ਉਸਦਾ ਗਠਜੋੜ ਭਾਜਪਾ ਨਾਲ ਸੀ। ਅਕਾਲੀ ਦਲ ਦੇ ਗਠਜੋੜ ਵਾਲੀਆਂ ਸੀਟਾਂ ਚੋਂ ਟਕਸਾਲੀ ਚੇਹਰੇ ਖਤਮ ਹੋ ਗਏ। ਅਜਿਹਾ ਹੀ ਬਸਪਾ ਨਾਲ ਵੀ ਪਿੱਛੇ ਹੋਇਆ ਜਿੱਥੇ ਜਿੱਥੇ ਅਕਾਲੀ ਦਲ ਖੜਾ ਦੀ ਉਥੋਂ ਦਾ ਬਸਪਾ ਗਠਜੋੜ ਠੰਡਾ ਹੋਇਆ। ਸ਼ੁਕਰ ਕਰੋ ਇਹ ਗਠਜੋੜ ਲੰਬਾ ਨਹੀਂ ਚੱਲਿਆ ਨਹੀਂ ਤਾਂ ਉਨ੍ਹਾਂ ਸੀਟਾਂ ਉੱਤੋਂ ਬਸਪਾ ਦਾ ਕੇਡਰ ਖਤਮ ਹੋ ਜਾਣਾ ਸੀ। ਗਠਜੋੜ ਉਨ੍ਹਾਂ ਪਾਰਟੀਆਂ ਲਈ ਖਤਰਾ ਹੈ ਜ਼ੋ ਲੰਬੀ ਪਾਰੀ ਖੇਡਣਾ ਚਾਹੁੰਦੀਆਂ ਹਨ। ਭਾਜਪਾ ਲਗਾਤਾਰ ਪੁਰਾਣੇ ਗੱਠਜੋੜਾਂ ਚੋਂ ਬਾਹਰ ਆ ਕੇ ਇਕੱਲੀ ਲੜਨ ਦੇ ਫਾਰਮੂਲੇ ਉੱਤੇ ਕੰਮ ਕਰ ਰਹੀ ਹੈ। ਅੱਜ ਦੇਸ਼ ਚ ਭਾਜਪਾ ਵਾਂਗ ਬਸਪਾ ਵੀ ਕੇਡਰ ਬੇਸ ਰਾਜਨੀਤਿਕ ਸੰਗਠਨ ਹੈ। ਦੋਵਾਂ ਦੀ ਵਿਚਾਰਧਾਰਾ ਉਲਟ ਅਨੁਪਾਤੀ ਹੈ ਇਸ ਲਈ ਬਸਪਾ ਵਾਲਿਆਂ ਨੂੰ ਖੁਦ ਨੂੰ ਖੁਸ਼ ਨਸੀਬ ਸਮਝਣਾ  ਚਾਹੀਦਾ ਹੈ ਕਿ ਉਹ ਭਾਜਪਾ ਦੀ ਵਿਚਾਰਧਾਰਾ ਦੇ ਵਿਪਰੀਤ ਲੋਕਾਂ ਨੂੰ ਤਾਂ ਕੈਸ਼ ਕਰ ਹੀ ਸਕਦੇ ਹਨ, ਉਹ ਕਾਂਗਰਸ ਦੀ ਵਿਚਾਰਧਾਰਾ ਦੇ ਵਿਪਰੀਤ ਚਲਣ ਵਾਲੇ ਲੋਕਾਂ ਨੂੰ ਵੀ ਹਾਥੀ ਦਾ ਸਾਥੀ ਬਣਾ ਸਕਦੇ ਹਨ। ਇਸ ਦੇ ਲਈ ਬਸਪਾ ਵਰਕਰਾਂ ਨੇ ਕਰਨਾ ਵੀ ਕੁਝ ਨਹੀਂ, ਬੱਸ ਖੁਦ ਉੱਤੇ ਭਰੋਸਾ ਰੱਖਣ ਤੋਂ ਸਿਵਾਏ, ਕਿਉਂਕਿ ਜੇਕਰ ਫਿਲੌਰ ਦੇ ਵੋਟਰ ਉਨ੍ਹਾਂ ਦੇ ਪੱਖ ਵਿੱਚ ਖੜ੍ਹੇ ਹੋ ਸਕਦੇ ਹਨ ਤਾਂ ਪੰਜਾਬ ਦੇ ਵੋਟਰ ਕਿਉਂ ਨਹੀਂ ਉਨ੍ਹਾਂ ਦੇ ਪੱਖ ਵਿੱਚ ਖੜੇ ਹੋਣਗੇ ਜ਼ੋ ਅੱਜ ਨਾ ਤਾਂ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਹਨ, ਨਾ ਹੀ ਕਾਂਗਰਸ ਤੇ ਅਕਾਲੀ ਦਲ ਨੂੰ ਤੇ ਭਾਜਪਾ ਨੂੰ ਤਾਂ ਕਦੇ ਵੀ ਨਹੀਂ ਕਿਉਂਕਿ ਕਾਲੇ ਖੇਤੀ ਕਾਨੂੰਨਾਂ ਤੋਂ ਬਾਅਦ ਭਾਜਪਾ ਵੱਲੋਂ ਜਿਥੇ ਬਾਬਾ ਸਾਹਿਬ ਅੰਬੇਡਕਰ ਦੇ ਬਣਾਏ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 4 ਲੇਬਰ ਕੋਡ ਲਿਆਂਦੇ ਹਨ ਉਥੇ ਹੀ ਉਹ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਵੀ ਸੰਸਦ ਵਿੱਚ ਪੇਸ਼ ਕਰਨ ਜਾ ਰਹੀ ਹੈ। ਪੰਜਾਬ ਯੂਨੀਵਰਸਿਟੀ ਦਾ ਮਾਮਲਾ, ਬੀਬੀਐਮਬੀ ਦਾ ਮਾਮਲਾ ਅਤੇ ਬਿੱਲਾਂ ਤੇ ਕੋਡਾਂ ਖਿਲਾਫ ਵਿਦਿਆਰਥੀ ਮੁਲਾਜਮ ਕਿਸਾਨ ਤੇ ਮਜਦੂਰ ਸੜਕਾਂ ਉੱਤੇ ਉਤਰੇ ਹੋਏ ਹਨ। ਲੋਕਾਂ ਦੀ ਰਮਜ਼ ਪਛਾਣਦੇ ਹੋਏ ਬਸਪਾ ਲੀਡਰਸ਼ਿਪ ਨੂੰ 2027 'ਚ ਸੱਤਾ ਪ੍ਰਾਪਤੀ ਲਈ ਅੱਜ ਤੋਂ ਹੀ ਆਪਣੇ ਘਰ ਵਾਰ ਛੱਡ ਕੇ ਬਸਪਾ ਸੁਪਰੀਮੋ ਦੇ ਸੱਤਾ ਪ੍ਰਾਪਤੀ ਦੇ ਸੁਨੇਹੇ ਨੂੰ ਘਰ ਘਰ ਪਹੁੰਚਾਉਣ ਦੇ ਲਈ ਬਾਬੂ ਕਾਂਸ਼ੀ ਰਾਮ ਜੀ ਦੀ ਸੋਚ ਵਾਲੀ ਵਰਕਰਾਂ ਦੀ ਨਾ ਵਿਕਣ ਵਾਲੀ ਟਿਕਾਊ ਟੀਮ ਖੜ੍ਹੀ ਕਰਨ ਵੱਲ ਵਧਣਾ ਹੋਵੇਗਾ। ਜੇਕਰ ਬਸਪਾ ਵਰਕਰ ਸ੍ਰ ਕਰੀਮਪੁਰੀ ਦੀ "ਪੰਜਾਬ ਸੰਭਾਲੋ ਮੁਹਿੰਮ" ਨੂੰ ਘਰ ਘਰ ਪਹੁੰਚਾਉਣ ਚ ਸਫਲ ਹੋ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਏਸੇ ਮੁਹਿੰਮ ਚੋਂ "ਬੂਥ ਕਰੋ ਮਜ਼ਬੂਤ" ਦਾ ਟੀਚਾ ਸਰ ਹੋ ਜਾਵੇਗਾ। ਇਹੀ ਟੀਚਾ 2027 ਦੀ ਸੱਤਾ ਪ੍ਰਾਪਤੀ ਦੀ ਚਾਬੀ ਹੈ। 2027 'ਚ ਜਿਸਦਾ ਬੂਥ ਮਜ਼ਬੂਤ, ਹੋਈ ਹੋਵੇਗਾ ਸੱਤਾ ਦੇ ਸਿੰਘਾਂਸ਼ਣ ਉੱਤੇ ਸਵਾਰ। ਜਿਥੋਂ ਤੱਕ ਮਨੀ, ਮਾਸ ਮੀਡੀਆ ਦੀ ਗੱਲ ਹੈ ਉਹ ਮਜ਼ਬੂਤ ਬੂਥ ਅੱਗੇ ਬੌਨਾ ਪੈ ਜਾਵੇਗਾ। ਬਸਪਾ ਦੀ ਇਸ ਜਿੱਤ 'ਚ ਇੱਕ ਗੱਲ ਹੋਰ ਸਾਹਮਣੇ ਆਈ ਕਿ ਬਸਪਾ ਵਰਕਰ ਮੀਡੀਆ ਦੇ ਰੋਲ ਤੋਂ ਨਿਰਾਸ਼ ਹਨ ਕਿ ਏਨੀ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਦੇ ਬਾਵਯੂਦ ਬਸਪਾ ਨੂੰ ਅਣਗੌਲਿਆ ਕੀਤਾ ਗਿਆ ਅਤੇ ਉਨ੍ਹਾਂ ਆਪਣੇ ਕਾਲਮਾਂ ਵਿੱਚ ਬਸਪਾ ਲਿਖਣ ਦੀ ਬਜਾਏ ਅਦਰ ਲਿਖਿਆ। ਮੀਡੀਆ ਦੀ ਇਹ ਕਾਰਗੁਜਾਰੀ ਦੀ ਨਿੰਦਾ ਕਰਨੀ ਤਾਂ ਬਣਦੀ ਹੈ ਪਰ ਇਸਤੋਂ ਜਿਆਦਾ ਜਰੂਰੀ ਦੱਸਣਾ ਇਹ ਵੀ ਜ਼ਰੂਰੀ ਹੈ ਕਿ ਮੀਡੀਆ ਆਮ ਲੋਕਾਂ 'ਚ ਅਪਣਾ ਅਕਸ਼ ਖਰਾਬ ਕਰ ਚੁੱਕਾ ਹੈ ਤੇ ਅੱਜ ਉਹ ਲੋਕ ਵੀ ਚੋਣਾਂ ਦੇ ਪ੍ਰਚਾਰ ਲਈ ਇਸ ਮੀਡੀਆ ਨੂੰ ਨਹੀਂ ਪੁੱਛਦੇ ਜਿੰਨ੍ਹਾ ਦੀ ਚਰਚਾ ਇਹ ਮੀਡੀਆ ਕਰਦਾ ਹੈ। ਇਸ ਮੀਡੀਆ ਨੂੰ ਏਨ੍ਹਾ ਚੋਣਾਂ ਵਿੱਚ ਕੀਤੇ ਅਣਗੌਲੇ ਪਣ ਤੋਂ ਸਬਕ ਲੈਂਦੇ ਹੋਏ ਬਸਪਾ ਵਰਗੀ ਪਾਰਟੀ ਦੀ ਵੀ ਕਦਰ ਕਰਨੀ ਚਾਹੀਦੀ ਹੈ ਜ਼ੋ ਅੱਜ ਵੀ ਇਸ ਮੀਡੀਆ ਦੀ ਕਦਰ ਕਰਦੀ ਹੈ। ਮੀਡੀਆ ਬਾਰੇ ਬਸਪਾ ਵਰਕਰਾਂ ਨੂੰ ਵੀ ਸੁਨੇਹਾ ਕਿ ਲੀਡਿੰਗ ਮੀਡੀਆ ਉਨ੍ਹਾਂ ਦੀ ਗੱਲ ਕਰੇ ਚਾਹੇ ਨਾ ਪਰ ਬਸਪਾ ਆਗੂਆਂ ਤੇ ਵਰਕਰਾਂ ਨੂੰ ਏਨ੍ਹਾ ਤੱਕ ਪਹੁੰਚ ਬਣਾਈ ਰੱਖਣੀ ਚਾਹੀਦੀ ਹੈ। ਜਿਆਦਾਤਰ ਦੇਖਣ ਨੂੰ ਇਹ ਵੀ ਮਿਲਦਾ ਕਿ ਬਸਪਾ ਆਗੂ ਵੀ ਇਹ ਸੋਚ ਧਾਰੀ ਬੈਠੇ ਹਨ ਕਿ ਇਸ ਮੀਡੀਆ ਨੇ ਉਨ੍ਹਾਂ ਨੂੰ ਕਵਰੇਜ ਨਹੀਂ ਦੇਣੀ। ਅਜਿਹਾ ਵੀ ਨਹੀਂ ਕਿਉਂਕਿ ਪੰਜੇ ਉਂਗਲਾ ਬਰਾਬਰ ਨਹੀਂ। ਅੱਜ ਵੀ ਬਹੁਤ ਸਾਰੇ ਅਜਿਹੇ ਮੀਡੀਆ ਕਰਮੀਂ ਹਨ ਜ਼ੋ ਤੁਹਾਨੂੰ ਵੀ ਕਵਰੇਜ ਦੇਣਗੇ ਬੇਸ਼ਰਤੇ ਕਿ ਤੁਹਾਨੂੰ ਉਨ੍ਹਾਂ ਨਾਲ ਲਗਾਤਾਰ ਰਾਬਤਾ ਬਣਾਉਣਾ ਹੋਵੇਗਾ। ਦੂਜਾ ਸ਼ੋਸ਼ਲ ਮੀਡੀਆ ਦੀ ਵਰਤੋਂ ਕਰਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਸੱਤਾ ਚ ਆ ਗਈਆਂ ਜਦਕਿ ਇਸਦੇ ਉਲਟ ਬਸਪਾ ਆਗੂਆਂ, ਵਰਕਰਾਂ ਤੇ ਸਮਰਥਕਾਂ ਨੂੰ ਸ਼ੋਸ਼ਲ ਮੀਡੀਆ ਦੀ ਵਰਤੋਂ ਬਸਪਾ ਨੂੰ ਮਜ਼ਬੂਤ ਕਰਨ ਲਈ ਕਿਵੇਂ ਕਰਨੀ ਹੈ ਬਾਰੇ ਪਤਾ ਹੀ ਨਹੀਂ। ਮੇਰੀ ਉਮਰ ਭਾਵੇਂ ਛੋਟੀ ਆ ਪਰ ਮੈਂ ਲਗਾਤਾਰ ਬਸਪਾ ਦੀ ਕਾਰਗੁਜਾਰੀ ਨੂੰ ਵਾਚਦੀ ਰਹੀ ਹੈ ਅਤੇ ਮੈਨੂੰ ਉਦੋਂ ਬਹੁਤ ਖੁਸ਼ੀ ਹੋਈ ਜਦੋਂ ਬਸਪਾ ਦਾ ਹਾਥੀ ਪੰਜਾਬ ਚ ਦਿਹਾੜਿਆਂ। ਮੈਂ ਬਾਰਵੀਂ ਦੇ ਪੇਪਰ ਦੇਣ ਤੋਂ ਬਾਅਦ ਬਸਪਾ ਦੀ ਮਜ਼ਬੂਤੀ ਲਈ ਸਿਆਸੀ ਮੈਦਾਨ ਵਿੱਚ ਖੁਦ ਕੁੱਦਾਂਗੀ। 16 ਸਾਲ ਦੀ ਉਮਰ ਚ ਬਸਪਾ ਦੀ ਬੂਥ ਤੱਕ ਮਜ਼ਬੂਤੀ ਤੇ 18 ਸਾਲ ਦੀ ਉਮਰ ਵਿੱਚ ਜਾਕੇ ਬਸਪਾ ਨੂੰ ਜਿੱਤ ਦਿਵਾਉਣਾ ਮੇਰਾ ਟੀਚਾ ਹੈ। ਹੋ ਸਕਦਾ ਤੁਸੀਂ ਅਜਿਹਾ ਟੀਚਾ ਖੁਦ ਦਾ ਵੀ ਬਣਾਓਗੇ ਤੇ ਬਹੁਤ ਸਾਰੇ ਮੇਰਾ ਸਾਥ ਦੇਣਗੇ। ਮੇਰੀ ਲਿਖਤ ਚੰਗੀ ਲੱਗੇ ਤਾਂ ਪੰਜਾਬ ਦੇ ਹਰ ਵਾਸੀ ਤੱਕ ਸ਼ੇਅਰ ਜਰੂਰ ਕਰ ਦੇਣਾ।



ਕਿਰਨਦੀਪ ਕੌਰ ਨਾਫਰੇ (ਮਹਿਦੂਦਾਂ)

ਲੇਖਕਾ ਲੇਖ ਮੁਕਾਬਲੇ ਵਿੱਚ ਪਿਛਲੇ ਦਿਨੀਂ ਪੰਜਾਬ ਚੋਂ ਪਹਿਲਾ ਸਥਾਨ ਹਾਸਿਲ ਕਰਕੇ ਪੰਜਾਬ ਸਰਕਾਰ ਤੋਂ ਇਨਾਮੀ ਰਾਸ਼ੀ ਪ੍ਰਾਪਤ ਕਰ ਚੁੱਕੀ ਹੈ।

9217918897

« PREV
NEXT »

Facebook Comments APPID