BREAKING NEWS
latest

728x90

 


468x60

ਮੰਤਰੀ ਮੁੰਡੀਆਂ ਨੇ ਮਾਂਗਟ ਜੋਨ ਤੋਂ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਪੰਧੇਰ ਸਮੇਤ 10 ਸੰਮਤੀ ਮੈਬਰਾਂ ਦਾ ਕੀਤਾ ਚੋਣ ਪ੍ਰਚਾਰ ਸ਼ੁਰੂ



ਜਸਪ੍ਰੀਤ ਪੰਧੇਰ ਵੱਲੋਂ ਬੁਲਾਈ ਮੀਟਿੰਗ ਨੇ ਧਾਰਿਆ ਮਿੰਨੀ ਰੈਲੀ ਦਾ ਰੂਪ, ਲੋਕਾਂ ਦਾ ਇੱਕਠ ਦੇਖ ਗੱਦ-ਗੱਦ ਹੋਏ ਮੰਤਰੀ ਮੁੰਡੀਆਂ

  ਲੁਧਿਆਣਾ (ਹਰਸ਼ਦੀਪ ਸਿੰਘ ਮਹਿਦੂਦਾਂ, ਰਮਨਦੀਪ ਸਿੰਘ ਔਲਖ) ਜੋਨ ਮਾਂਗਟ ਤੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਅੰਮ੍ਰਿਤ ਪਾਲ ਕੌਰ ਪੰਧੇਰ ਪਤਨੀ ਸਰਪੰਚ ਜਸਪ੍ਰੀਤ ਸਿੰਘ ਪੰਧੇਰ ਨੇ ਅਪਣੇ ਦਸਾਂ ਬਲਾਕ ਸੰਮਤੀ ਉਮੀਦਵਾਰਾਂ ਦਾ ਚੋਣ ਪ੍ਰਚਾਰ ਤੇਜ ਕਰਨ ਲਈ ਅਪਣੇ ਗ੍ਰਹਿ ਪਿੰਡ ਢੇਰੀ ਵਿਖੇ ਪਹਿਲੀ ਚੋਣਾਵੀ ਮੀਟਿੰਗ ਕੀਤੀ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕ ਮਦਨ ਲਾਲ ਬੱਗਾ ਦੀ ਆਮਦ 'ਤੇ ਹੋਈ ਇਸ ਮੀਟਿੰਗ ਨੇ ਦੇਖਦੇ ਹੀ ਦੇਖਦੇ ਮਿੰਨੀ ਰੈਲੀ ਦਾ ਰੂਪ ਧਾਰ ਲਿਆ। ਇਸ ਮੀਟਿੰਗ 'ਚ ਲੋਕਾਂ ਦਾ ਉਤਸ਼ਾਹ ਦੇਖਣਯੋਗ ਸੀ ਜਿਨ੍ਹਾਂ ਮੰਤਰੀ ਮੁੰਡੀਆਂ ਨੂੰ ਜੈਕਾਰਿਆਂ ਦੀ ਗੂੰਜ ਭਰੋਸਾ ਦਿੱਤਾ ਕਿ ਉਹ ਮਾਂਗਟ ਜੋਨ ਦੀ ਜਿਲ੍ਹਾ ਪ੍ਰੀਸ਼ਦ ਅਤੇ 10 ਦੀਆਂ ਦਸੇ ਬਲਾਕ ਸੰਮਤੀਆਂ ਵੱਡੀ ਲੀਡ ਨਾਲ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਵਾਂਗੇ। ਲੋਕਾਂ ਦੇ ਜੋਸ਼ ਤੋਂ ਗੱਦ-ਗੱਦ ਹੋਏ ਮੁੰਡੀਆਂ ਨੇ ਕਿਹਾ ਕਿ ਤੁਸੀਂ ਸਾਰੇ ਉਮੀਦਵਾਰ ਜਿਤਾਓ ਵਿਕਾਸ ਕਾਰਜਾਂ ਦੀ ਮੈਂ ਕੋਈ ਵੀ ਕਮੀਂ ਨਹੀਂ ਆਉਣ ਦੇਵਾਂਗਾ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਉਹ ਕਾਰਜ ਕੀਤੇ ਜਾ ਰਹੇ ਹਨ ਜਿਨ੍ਹਾਂ ਬਾਰੇ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਸੇਹਤ, ਸਿੱਖਿਆ, ਖੇਡਾਂ, ਰੁਜਗਾਰ, ਵਿਕਾਸ ਕਾਰਜਾਂ ਅਤੇ ਲੋਕ ਭਲਾਈ ਵਰਗੇ ਹਰ ਖੇਤਰ 'ਚ ਜੋ ਕੰਮ ਹੋ ਰਹੇ ਹਨ ਉਸਦੇ ਕਾਇਲ ਹੋਏ ਲੋਕ ਆਪ ਦਾ ਝਾੜੂ ਫੜ੍ਹ ਕੇ ਵਿਰੋਧੀ ਪਾਰਟੀਆਂ ਦੀ ਰਹਿੰਦੀ ਖੂੰਹਦੀ ਸਫਾਈ ਵੀ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ਼ ਕੀਤੀ ਉਹ 14 ਦਸੰਬਰ ਨੂੰ ਝਾੜੂ ਨੂੰ ਵੋਟਾਂ ਪਾਕੇ ਹਲਕਾ ਸਾਹਨੇਵਾਲ ਦੀਆਂ 3 ਜਿਲ੍ਹਾ ਪ੍ਰੀਸ਼ਦ ਅਤੇ 36 ਬਲਾਕ ਸੰਮਤੀ ਮੈਂਬਰਾਂ ਨੂੰ ਜਿਤਾਉਣ। ਜਸਪ੍ਰੀਤ ਸਿੰਘ ਪੰਧੇਰ ਨੇ ਵੀ ਜਿਲ੍ਹਾ ਪ੍ਰੀਸ਼ਦ ਮੈਂਬਰ ਅੰਮ੍ਰਿਤ ਪਾਲ ਕੌਰ ਪੰਧੇਰ ਅਤੇ ਬਲਾਕ ਸੰਮਤੀ ਮੈਂਬਰਾਂ ਗੁਰਮੀਤ ਕੌਰ ਨਾਮਦੇਵ ਕਲੋਨੀ ਜੋਨ, ਨਵਜੌਤ ਕੌਰ ਬੂਥਗੜ੍ਹ ਜੋਨ, ਜਸਵਿੰਦਰ ਸਿੰਘ ਢੇਰੀ ਜੋਨ, ਰਣਜੀਤ ਕੌਰ ਜਗੀਰਪੁਰ ਜੋਨ, ਕੁਲਵਿੰਦਰ ਕੌਰ ਮਾਂਗਟ ਜੋ, ਸੁਰਜੀਤ ਸਿੰਘ ਕੱਕਾ ਜੋਨ, ਗੁਰਦੀਪ ਕੌਰ ਕਾਕੋਵਾਲ ਜੋਨ, ਬਲਵੀਰ ਸਿੰਘ ਬਾਜੜਾ ਜੋਨ, ਕੁਲਵੰਤ ਸਿੰਘ ਮੇਹਰਬਾਨ ਜੋਨ ਅਤੇ ਸ਼ਰਨਦੀਪ ਕੌਰ ਸੀੜਾ ਜੋਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

« PREV
NEXT »

Facebook Comments APPID