ਪਿੰਡ ਕਲੋਲੀ ਵਿਧਾਨ ਸਭਾ ਹਲਕਾ ਰਾਜਪੁਰਾ ਵਿੱਚ ਡਾਕਟਰ ਅੰਬੇਡਕਰ ਜੀ ਦਾ ਬੁੱਤ ਉਖਾੜਨ ਵਿਰੁੱਧ ਬਹੁਜਨ ਸਮਾਜ ਪਾਰਟੀ ਵੱਲੋਂ ਧਰਨਾ ਪ੍ਰਦਰਸ਼ਨ
ਬਨੂੜ (ਜਗਜੀਤ ਸਿੰਘ ਸਾਂਪਲਾ, ਹਰਸ਼ਦੀਪ ਸਿੰਘ ਮਹਿਦੂਦਾਂ) ਬਨੂੜ ਦੇ ਨਜਦੀਕ ਪੈਂਦੇ ਪਿੰਡ ਕਲੋਲੀ ਵਿੱਚ ਡਾਕਟਰ ਅੰਬੇਡਕਰ ਜੀ ਦਾ ਬੁੱਤ ਉਖਾੜਨ ਵਿਰੁੱਧ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਸਰਕਾਰ ਖਿਲਾਫ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੱਤਾ ਦੇ ਹੰਕਾਰ ਵਿੱਚ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਦੇ ਸਨਮਾਨ ਦੇ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਣ 'ਚ ਅਸਫਲ ਰਹੀ। ਇਸੇ ਕਰਕੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਅੱਠਵੀਂ ਜਗਹਾ 'ਤੇ ਡਾਕਟਰ ਅੰਬੇਡਕਰ ਜੀ ਦੀ ਬੇਅਦਬੀ ਕੀਤੀ ਗਈ ਹੈ। ਹਰ ਜਗ੍ਹਾ ਬਹੁਜਨ ਸਮਾਜ ਪਾਰਟੀ ਨੂੰ ਲੜਾਈ ਲੜ ਕੇ ਦੋਸ਼ੀ ਨੂੰ ਸਜ਼ਾ ਦਵਾਉਣੀ ਪਈ। ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ 15 ਜਨਵਰੀ ਤੱਕ ਪਿੰਡ ਕਲੋਲੀ 'ਚ ਉਸੇ ਜਗ੍ਹਾ ਮੂਰਤੀ ਸਥਾਪਿਤ ਕਰੇ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰੇ। ਸਥਾਨਕ ਥਾਣਾ ਮੁਖੀ ਬਾਬਾ ਸਾਹਿਬ ਦੀ ਬੇਅਦਬੀ ਦੇ ਵਿੱਚ ਸ਼ਾਮਿਲ ਆ ਉਸਨੂੰ ਮੁਅਤਲ ਕੀਤਾ ਜਾਏ ਨਹੀਂ ਤਾਂ ਬਹੁਜਨ ਸਮਾਜ ਪਾਰਟੀ ਨੂੰ ਮਜਬੂਰ ਹੋ ਕੇ ਅੰਦੋਲਨ ਦਾ ਰਸਤਾ ਅਖਤਿਆਰ ਕਰਨਾ ਪਵੇਗਾ ਜਿਸ ਚੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਮਨਰੇਗਾ ਦੇ ਕਾਮਿਆਂ ਤੋਂ ਰੁਜ਼ਗਾਰ ਖੋਹਣ ਦਾ ਮੁੱਦਾ ਵੀ ਉਠਾਇਆ ਗਿਆ ਅਤੇ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਜੋ ਤੁਸੀਂ ਚੋਣਾਂ 'ਚ ਪੰਜਾਬ ਦੀਆਂ ਧੀਆਂ ਦੇ ਖਾਤੇ 'ਚ ਇੱਕ ਇੱਕ ਹਜ਼ਾਰ ਰੁਪਆ ਪਾਉਣ ਦਾ ਵਾਅਦਾ ਕੀਤਾ ਸੀ ਉਸ ਮੁਤਾਬਿਕ 48 ਮਹੀਨਿਆਂ ਦਾ ਔਰਤਾਂ ਦੇ ਖਾਤਿਆ ਚ ਬਣਦਾ ਸਾਰਾ ਪੈਸਾ ਪਾਇਆ ਜਾਵੇ ਵਰਨਾ ਗੱਦੀ ਛੱਡੀ ਜਾਵੇ। ਬਠੋਈ ਕਲਾਂ ਦੀ ਦਲਿਤਾਂ ਦੇ ਹਿੱਸੇ ਦੀ ਜਮੀਨ ਜਿਸਦਾ 11.50 ਲੱਖ ਰੁਪਆ ਪੰਜਾਬ ਸਰਕਾਰ ਲੁੱਟ ਚੁੱਕੀ ਆ ਤੇ ਦਲਿਤਾਂ ਨੂੰ ਕੁੱਟ ਚੁੱਕੀ ਆ ਉਥੇ ਵੀ ਦਲਿਤਾਂ ਨੂੰ ਜਮੀਨ ਦਿੱਤੀ ਜਾਵੇ ਅਤੇ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਬਹੁਜਨ ਸਮਾਜ ਪਾਰਟੀ ਬੜਾ ਅੰਦੋਲਨ ਉਲੀਕੇਗੀ। ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸਟੇਟ ਕੁਆਰਡੀਨੇਟਰ ਪਰਜਾਪਤੀ ਅਜੀਤ ਸਿੰਘ ਭੈਣੀ ਨੇ ਕਿਹਾ ਕਿ ਦਲਿਤਾਂ ਦੀ ਤਰ੍ਹਾਂ ਪਛੜੀਆਂ ਜਾਤੀਆਂ ਨੂੰ ਵੀ ਇਹ ਸਰਕਾਰ ਹਮੇਸ਼ਾਂ ਉਹਨਾਂ ਦੇ ਪ੍ਰਤੀ ਵੀ ਦਮਨ ਵਾਲੀ ਨੀਤੀ ਅਪਣਾਉਂਦੀ ਹੈ। ਮੰਡਲ ਕਮਿਸ਼ਨ ਰਿਪੋਰਟ ਨੂੰ ਅੱਜ ਤੱਕ ਲਾਗੂ ਨਾ ਕਰਕੇ ਇਹਨੇ ਪਛੜਾ ਵਿਰੋਧੀ ਹੋਣ ਦਾ ਸਬੂਤ ਦਿੱਤਾ। ਇਸ ਤੋਂ ਇਲਾਵਾ ਪਾਰਟੀ ਦੇ ਉਪ ਪ੍ਰਧਾਨ ਬਲਦੇਵ ਸਿੰਘ ਮਹਿਰਾ, ਠੇਕੇਦਾਰ ਹਰਭਜਨ ਸਿੰਘ ਬੱਜਹੇੜੀ, ਜੋਗਾ ਸਿੰਘ ਪਿਨੋਦੀਆ, ਜਗਜੀਤ ਸਿੰਘ ਸ਼ਰਬੜ, ਰਜਿੰਦਰ ਸਿੰਘ ਨਨੇੜੀਆਂ, ਕੁਲਵੰਤ ਸਿੰਘ ਮਹਿਤੋ ਸਾਰੇ ਸੂਬਾ ਜਨਰਲ ਸਕੱਤਰ, ਗੁਰਮੀਤ ਸਿੰਘ ਚੋਬਦਾਰਾਂ ਸਕੱਤਰ, ਐਡਵੋਕੇਟ ਜਸਪਾਲ ਸਿੰਘ ਜਿਲਾ ਕੋਆਰਡੀਨੇਟਰ, ਪ੍ਰਧਾਨ ਹਲਕਾ ਦਾਸ, ਕੁਲਦੀਪ ਸਿੰਘ ਇੰਚਾਰਜ, ਦਰਸ਼ਨ ਸਿੰਘ ਨਡਿਆਲੀ ਜ਼ਿਲ੍ਹਾ ਇੰਚਾਰਜ ਪਟਿਆਲਾ, ਸੁਖਬੀਰ ਸਿੰਘ ਪ੍ਰਧਾਨ ਹਲਕਾ ਰਾਜਪੁਰਾ ਮਨਪ੍ਰੀਤ ਸਿੰਘ, ਬਲਕਾਰ ਸਿੰਘ ਹਰਪਾਲਪੁਰ, ਹਰਦੇਵ ਸਿੰਘ, ਸੁਖਲਾਲ, ਗੁਰਮੀਤ ਸਿੰਘ ਬਹਾਦਰ ਗੜ, ਜੋਗਿੰਦਰ ਸਿੰਘ ਮਡੋਲੀ, ਹਰਦੇਵ ਸਿੰਘ ਬਿਸ਼ਨਪੁਰ, ਕਰਨੈਲ ਸਿੰਘ ਮਹਿਰਾ ਸਤਰਾਣਾ, ਰੂਪ ਸਿੰਘ ਬਠੋਈ, ਭਾਗ ਸਿੰਘ ਮੋਡਲੀ, ਲਵਪ੍ਰੀਤ ਸਿੰਘ ਆਕੜ, ਬੇਗ ਸਿੰਘ ਉਪ ਪ੍ਰਧਾਨ ਜਿਲਾ ਮਹਾਲੀ, ਮਾਸਟਰ ਪ੍ਰੀਤਮ ਸਿੰਘ ਜਿਲਾ ਇੰਚਾਰਜ ਬਾਮਸੇਫ, ਸੁਖਵੰਤ ਸਿੰਘ, ਜਸਪਾਲ ਸਿੰਘ ਸੈਦਪੁਰ ਮੋਹਾਲੀ ਪ੍ਰਧਾਨ, ਹਰਭਜਨ ਸਿੰਘ ਦੁਲਮਾ ਪ੍ਰਧਾਨ ਲੁਧਿਆਣਾ ਦਿਹਾਤੀ, ਜਗਤਾਰ ਸਿੰਘ ਭਾਮੀਆਂ ਇੰਚਾਰਜ ਹਲਕਾ ਸਾਹਨੇਵਾਲ, ਦਲਵੀਰ ਸਿੰਘ ਮੰਡਿਆਲਾ ਹਲਕਾ ਸਮਰਾਲਾ, ਜਗਪਾਲ ਸਿੰਘ ਜਮਾਲਪੁਰ, ਈਸ਼ਰ ਸਿੰਘ, ਪਰਮਹੰਸ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।


No comments
Post a Comment