BREAKING NEWS
latest

728x90

 


468x60

ਮੰਤਰੀ ਮੁੰਡੀਆਂ ਅਪਣੇ ਦਫਤਰਾਂ 'ਚ ਹਰ ਰੋਜ ਸੁਣਦੇ ਹਨ ਲੋਕਾਂ ਦੀਆਂ ਸਮੱਸਿਆਵਾਂ ਤੇ ਕਰਦੇ ਹਨ ਹੱਲ



ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਲੋਕ ਪੱਖੀ ਸੋਚ 'ਤੇ ਚੱਲਦਿਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਇਹ ਸਹੂਲਤਾਂ : ਮੁੰਡੀਆਂ

  ਲੁਧਿਆਣਾ 5 ਜਨਵਰੀ (ਹਰਸ਼ਦੀਪ ਸਿੰਘ ਮਹਿਦੂਦਾਂ, ਜਗਜੀਤ ਸਿੰਘ ਜੱਗਾ) ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਪਣੇ ਦੋਵਾਂ ਦਫਤਰਾਂ ਵਿੱਚ ਹਰ ਰੋਜ਼ "ਲੋਕ ਮਿਲਣੀ" ਵਰਗਾ ਮਾਹੌਲ ਬਣਾ ਕੇ ਲੋਕਾਂ ਦੀਆਂ ਸਮੱਸਿਆਵਾਂ ਕੇਵਲ ਸੁਣਦੇ ਹੀ ਨਹੀਂ ਬਲਕਿ ਉਨ੍ਹਾਂ ਚੋਂ ਬਹੁਤੀਆਂ ਦਾ ਫੌਰੀ ਹੱਲ ਵੀ ਕਰਦੇ ਹਨ। ਇਸ ਬਾਬਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕ ਪੱਖੀ ਸੋਚ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਕੋਲ ਹਲਕੇ 'ਚ ਹੀ ਪੈਂਦੇ ਆਪਣੇ ਘਰ ਤੋਂ ਇਲਾਵਾ 3 ਦਫਤਰ ਹਨ ਜਦਕਿ ਹਲਕਾ ਸਾਹਨੇਵਾਲ ਨੇ ਹੁਣ ਤੱਕ ਕਈ ਮੰਤਰੀ ਦਿੱਤੇ ਹਨ ਜਿਨ੍ਹਾਂ ਵਿਚੋਂ ਕਿਸੇ ਇੱਕ ਨੇ ਵੀ ਇਸ ਹਲਕੇ ਵਿੱਚ ਰਿਹਾਇਸ਼ ਰੱਖਣੀ ਤਾਂ ਬਹੁਤ ਦੂਰ ਦੀ ਗੱਲ ਉਨ੍ਹਾਂ ਅਪਣਾ ਛੋਟਾ ਮੋਟਾ ਦਫਤਰ ਤੱਕ ਨਹੀਂ ਖੋਲ੍ਹਿਆ। ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਸਾਰਾ ਸ਼ਹਿਰ ਪਾਰ ਕਰਕੇ ਜਾਣਾ ਪੈਂਦਾ ਸੀ। ਪਰ ਮੇਰੇ ਵੱਲੋਂ ਤੜਕੇ ਸਵੇਰੇ ਤੋਂ ਕਰੀਬ 9 ਵਜੇ ਤੱਕ ਘਰ ਚ, 11 ਵਜੇ ਤੱਕ ਘਰ ਵਾਲੇ ਦਫਤਰ 'ਚ ਅਤੇ 11 ਵਜੇ ਤੋਂ ਬਾਅਦ ਜਦੋਂ ਤੱਕ ਕੰਮ ਕਰਵਾਉਣ ਆਏ ਲੋਕ ਖਤਮ ਨਹੀਂ ਹੁੰਦੇ ਉਦੋਂ ਤੱਕ ਕੋਹਾੜਾ ਰੋਡ 'ਤੇ ਪੈਂਦੇ ਦਫਤਰ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਹੱਲ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਤੀਜਾ ਦਫਤਰ 33 ਫੁੱਟਾ ਰੋਡ 'ਤੇ ਵੀ ਹੈ ਜਿੱਥੇ ਸਾਡੀ ਟੀਮ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਦੀ ਹੈ। ਉਨ੍ਹਾਂ ਦਫਤਰ ਵਿੱਚ ਮੌਜੂਦ ਲੋਕਾਂ ਦੇ ਵੱਡੇ ਇੱਕਠ ਨੂੰ ਇੱਕ ਉਦਾਹਰਨ ਵਜੋਂ ਪੇਸ਼ ਕਰਦਿਆਂ ਦੱਸਿਆ ਕਿ ਇਹ ਲੋਕਾਂ ਦੇ ਕੰਮ ਹੋਣ ਦਾ ਪ੍ਰਮਾਣ ਹੈ ਜਿਸਦੀ ਚਰਚਾ ਹੋਣ ਕਾਰਨ ਲੋਕ ਵਿਸ਼ਵਾਸ਼ ਕਰਕੇ ਏਥੇ ਆਉਂਦੇ ਹਨ ਜਿਨ੍ਹਾਂ ਚੋਂ ਬਹੁਤਿਆਂ ਦੇ ਤੁਰੰਤ ਅਤੇ ਕੁਝ ਕੁ ਦੇ ਕੰਮ ਬਾਅਦ ਵਿੱਚ ਯਕੀਕਣ ਹੋ ਜਾਂਦੇ ਹਨ। 

  ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਆਮ ਲੋਕਾਂ ਦੇ ਨਾਲ ਨਾਲ ਪਿੰਡਾਂ ਦੀਆਂ ਪੰਚਾਇਤਾਂ ਵੀ ਹਰ ਰੋਜ ਆਪਣੇ ਵਿਕਾਸ ਕਾਰਜਾਂ ਦੀਆਂ ਫਾਈਲਾਂ ਲੈਕੇ ਆਉਂਦੇ ਹਨ ਜਿਨ੍ਹਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ। ਵਿਤਕਰੇਬਾਜੀ ਤੋਂ ਉੱਪਰ ਉੱਠ ਕੇ ਕੀਤੀ ਜਾ ਰਹੀ ਸੇਵਾ ਦੇ ਚੱਲਦਿਆਂ ਅੱਜ ਹਲਕੇ ਵਿੱਚ ਚਹੁੰ ਤਰਫਾ ਵਿਕਾਸ ਹੋ ਰਿਹਾ ਹੈ। 

  ਮੰਤਰੀ ਮੁੰਡੀਆਂ ਨੇ ਪੰਜਾਬ ਸਰਕਾਰ ਦੀ ਕਾਰਗੁਜਾਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਅੱਜ ਪੰਜਾਬ ਆਨ ਲਾਈਨ ਕੰਮ ਕਰਵਾਉਣ 'ਚ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਆਨ ਲਾਈਨ ਸਿਸਟਮ ਜਰੀਏ ਅੱਜ ਲੋਕਾਂ ਦੇ ਕੰਮ ਘਰੇ ਬੈਠੇ ਹੀ ਹੋਣ ਲੱਗੇ ਹਨ ਤੇ ਜ਼ੋ ਪੈਸਾ ਰਿਸ਼ਵਤ ਜਰੀਏ ਦਲਾਲਾਂ ਦੀਆਂ ਜੇਬਾਂ ਵਿੱਚ ਜਾਂਦਾ ਸੀ ਉਹ ਹੁਣ ਲੋਕਾਂ ਦੀਆਂ ਜੇਬਾਂ ਵਿੱਚ ਹੀ ਰਹਿਣ ਲੱਗਾ। ਅੱਜ ਬਿਜਲੀ ਬਿੱਲ ਜੀਰੋ ਹੋਣ ਪੈਸਾ ਬਚ ਰਿਹਾ ਹੈ, ਸੇਹਤ ਦੇ ਮਾਮਲੇ ਵਿੱਚ ਸਸਤਾ ਇਲਾਜ ਹੋਣ ਕਾਰਨ ਲੋਕਾਂ ਦਾ ਪੈਸਾ ਲੋਕਾਂ ਦੀ ਜੇਬ ਵਿੱਚ ਹੀ ਰਹਿੰਦਾ ਹੈ। ਚੰਗੇ ਸਰਕਾਰੀ ਸਕੂਲ ਹੋਂਦ ਵਿੱਚ ਆਉਣ ਕਾਰਨ ਲੋਕਾਂ ਨੂੰ ਮਹਿੰਗੀ ਸਿੱਖਿਆ ਤੋਂ ਨਿਯਾਤ ਮਿਲਣ ਦੇ ਨਾਲ ਨਾਲ ਉਨ੍ਹਾਂ ਦਾ ਪੈਸਾ ਵੀ ਬਚ ਰਿਹਾ ਹੈ। 

  ਉਨ੍ਹਾਂ ਦਾਅਵੇ ਨਾਲ ਕਿਹਾ ਕਿ ਅੱਜ ਕੋਈ ਵੀ ਵਿਅਕਤੀ ਦੂਜੀਆਂ ਪਾਰਟੀਆਂ ਦੀ ਸਰਕਾਰਾਂ ਦੁਆਰਾ ਦਿੱਤੀਆਂ ਸਰਕਾਰੀ ਨੌਕਰੀਆਂ ਦਾ ਅੰਕੜਾ ਆਰਟੀਆਈ ਪੁਆ ਕੇ ਦੇਖ ਸਕਦਾ ਹੈ ਕਿ ਸੱਭ ਤੋਂ ਜਿਆਦਾ ਨੌਕਰੀਆਂ ਭਗਵੰਤ ਮਾਨ ਸਰਕਾਰ ਨੇ ਦਿੱਤੀਆਂ ਹਨ। 

  ਉਨ੍ਹਾਂ ਕਿਹਾ ਕਿ ਜ਼ੋ ਕੰਮ ਦੂਜੀਆਂ ਰਾਜਨੀਤਿਕ ਪਾਰਟੀਆਂ ਆਪਣੇ ਆਪਣੇ ਲੰਬੇ ਕਾਰਜਕਾਲ ਦੌਰਾਨ ਵੀ ਨਹੀਂ ਕਰ ਪਾਈਆਂ ਉਨ੍ਹਾਂ ਨੂੰ ਸਾਡੀ ਸਰਕਾਰ ਨੇ ਚਾਰ ਸਾਲਾਂ 'ਚ ਕਰ ਕੇ ਦਿਖਾ ਦਿੱਤਾ ਜਿਸ ਕਾਰਨ ਪੰਜਾਬ 'ਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਨੀ ਤੈਅ ਹੈ। ਉਨ੍ਹਾਂ ਅਖੀਰ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਝਿਜਕ ਤੋਂ ਆਪਣੇ ਕੰਮ ਕਰਵਾਉਣ ਲਈ ਕਿਸੇ ਵੀ ਦਫਤਰ ਵਿੱਚ ਆ ਸਕਦੇ ਹਨ ਉਨ੍ਹਾ ਦੇ ਕੰਮ ਪਹਿਲ ਦੇ ਅਧਾਰ ਉੱਤੇ ਹੋਣਗੇ।

« PREV
NEXT »

Facebook Comments APPID