ਮੰਗਾਂ ਮਨਵਾਉਣ ਲਈ 11 ਨੂੰ ਬਿਜਲੀ ਕਾਮੇਂ ਵਿਧਾਨ ਸਭਾ ਚੰਡੀਗੜ੍ਹ ਵੱਲ ਨੂੰ ਘੱਤਣਗੇ ਵਹੀਰਾਂ - ਪਾਲੀ
ਲੁਧਿਆਣਾ (ਹਰਸ਼ਦੀਪ ਸਿੰਘ ਮਹਿਦੂਦਾਂ) ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਦੋਵਾਂ ਸਰਕਲਾਂ ਦੀ ਮੀਟਿੰਗ ਸਰਕਲ ਪੂਰਬੀ ਦੇ ਸਕੱਤਰ ਰਘਵੀਰ ਸਿੰਘ ਤੇ ਪੱਛਮੀਂ ਦੇ ਸਕੱਤਰ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਰਕਲ ਪੂਰਬੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਤੇ ਪੱਛਮੀਂ ਦੇ ਪ੍ਰਧਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਸੂਬਾ ਡਿਪਟੀ ਜਨਰਲ ਸਕੱਤਰ ਰਸ਼ਪਾਲ ਸਿੰਘ ਪਾਲੀ ਤੇ ਪੱਛਮੀਂ ਦੇ ਸਰਪ੍ਰਸ਼ਤ ਸੋਬਨ ਸਿੰਘ ਠਾਕੁਰ ਉਚੇਚੇ ਤੌਰ 'ਤੇ ਪੁੱਜੇ। ਦੋਵਾਂ ਆਗੂਆਂ ਨਾਲ ਪੰਜ ਏਜੰਡੇ ਵਿਚਾਰੇ ਗਏ। ਏਜੰਡਿਆ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਪਰਮਿਟ ਟੂ ਵਰਕ, ਬੇਹਤਰ ਗੁਣਵੱਤਾ ਲਈ ਸਕਾਡਾ ਨੂੰ ਦਿੱਤਾ ਗਰਿੱਡਾਂ ਦਾ ਢਾਂਚਾ ਬਾਰੇ ਚਰਚਾ ਹੋਈ ਤੇ ਲੋੜ ਪੈਣ 'ਤੇ ਸੰਘਰਸ਼ ਦੀ ਰੂਪਰੇਖਾ ਉਲੀਕਣ ਤੋਂ ਗੁਰੇਜ ਨਾ ਕੀਤੇ ਜਾਣ ਦਾ ਫੈਸਲਾ ਲਿਆ ਗਿਆ। ਏਐਸਐਸਏ, ਏਲਮ, ਈਜੀ2 ਤੇ ਜੇਪੀਏ ਨੂੰ 35400 ਦਾ ਸਕੇਲ ਦੇਣ ਤੋਂ ਇਲਾਵਾ ਭਰਤੀ ਪ੍ਰਕਿਿਰਆ ਪੂਰੀ ਕਰ ਚੁੱਕੇ ਏਐਸਐਸਏ, ਈਜੀ2 ਤੇ ਜੇਪੀਏ ਨੂੰ ਜਲਦ ਤੋਂ ਜਲਦ ਨਿਯੁਕਤੀ ਪੱਤਰ ਦੇਣ ਦੀ ਮੰਗ ਵੀ ਪੰਜਾਬ ਸਰਕਾਰ ਤੋਂ ਕੀਤੀ ਗਈ। ਸੀਆਰਏ 312/25 ਤਹਿਤ ਨਵੇਂ ਭਰਤੀ ਹੋਏ ਸਹਾਇਕ ਲਾਈਨਮੈਨਾਂ ਚੋਂ ਪੀਐਸਟੀਸੀਐਲ 'ਚ ਭੇਜੇ 162 ਮੁਲਾਜਮਾਂ ਨੂੰ ਵਾਪਸ ਪੀਐਸਪੀਸੀਐਲ 'ਚ ਲਿਆਉਣ ਅਤੇ ਸੈਂਟਰਲ ਜੋਨ ਦੇ ਚੀਫ ਇੰਜੀਨੀਅਰ ਨੂੰ ਮਿਊਚਲ ਬਦਲੀਆਂ ਦੇ ਅਧਿਕਾਰ ਦੇਣ ਦੀ ਮੰਗ ਵੀ ਮੈਨੇਜਮੈਂਟ ਤੋਂ ਕੀਤੀ ਗਈ ਤਾਂ ਜੋ ਜਿਨ੍ਹਾਂ ਕੁ ਹੋ ਸਕੇ ਸਾਥੀਆਂ ਦੀਆਂ ਮਿਊਚਲ ਬਦਲੀਆਂ ਕਰਕੇ ਉਨ੍ਹਾਂ ਨੂੰ ਨੇੜਲੇ ਸਟੇਸ਼ਨਾਂ 'ਤੇ ਭੇਜ ਕੇ ਰਾਹਤ ਦਿੱਤੀ ਜਾ ਸਕੇ। ਸ੍ਰ ਰਸ਼ਪਾਲ ਸਿੰਘ ਪਾਲੀ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਨਵੀਂ ਤਕਨੀਕ ਆਵੇ ਜਿਸਨੂੰ ਅਸੀ ਜੀ ਆਇਆ ਵੀ ਕਹਿੰਦੇ ਹਾਂ ਪਰ ਬਿਨ੍ਹਾ ਕਿਸੇ ਟਰੇਨਿੰਗ ਤੋਂ ਆਨ ਲਾਈਨ ਪਰਮਿਟ ਦੀ ਪ੍ਰਕਿਿਰਆ ਜਿੱਥੇ ਮੁਲਾਜਮਾਂ ਲਈ ਪ੍ਰੇਸ਼ਾਨੀ ਬਣੀ ਹੋਈ ਹੈ ਉੱਥੇ ਹੀ ਨਿਰਵਿਘਨ ਸਪਲਾਈ ਦੇਣ ਦੇ ਦਾਅਵਿਆਂ ਨੂੰ ਢਾਹ ਲਗਾਏਗੀ ਜਿਸਦਾ ਸਿੱਧਾ ਅਸਰ ਰੈਵਿਿਨਊ ਉੱਤੇ ਵੀ ਪਵੇਗਾ। ਉਨ੍ਹਾਂ ਕਿਹਾ ਕਿ ਸਕਾਡਾ ਨੂੰ ਚਲਾਉਣ ਦੀ ਜਰੂਰਤ ਹੈ ਕਿਉਂਕਿ ਇਸ ਤਹਿਤ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਲਈ 400 ਕਰੋੜ ਰੁਪਏ ਖਰਚ ਕੀਤੇ ਗਏ ਹਨ ਜੋ ਪੈਸੇ ਦੀ ਬਰਬਾਦੀ ਤੋਂ ਸਿਵਾਏ ਕੁਝ ਹੋਰ ਨਹੀਂ ਉਸਦੀ ਵੀ ਜਾਂਚ ਹੋਣੀ ਚਾਹੀਦੀ ਹੈ। ਸਕਾਡਾ ਪ੍ਰਣਾਲੀ ਨੇ ਬਹੁਤ ਸਾਰੀਆਂ ਨੌਕਰੀਆਂ ਤਾਂ ਖਤਮ ਕਰ ਦਿੱਤੀਆਂ ਪਰ ਉਸ ਨੂੰ ਸਹੀ ਢੰਗ ਨਾਲ ਚਲਾਇਆ ਨਹੀਂ ਗਿਆ। ਉਨ੍ਹਾਂ ਏਹ ਵੀ ਦੱਸਿਆ ਕਿ ਪੰਜਾਬ ਭਰ ਦੀਆਂ ਮੁਲਾਜਮ ਜੱਥੇਬੰਦੀਆਂ ਵੱਲੋਂ ਮੰਗਾਂ ਨੂੰ ਲੈਕੇ ਵਿਧਾਨ ਸਭਾ ਸ਼ੈਸਨ ਦੌਰਾਨ ਜੋ ਵਿਰੋਧ ਦਰਜ ਕਰਵਾਉਣ ਦਾ ਪ੍ਰੋਗਰਾਮ ਦਿੱਤਾ ਗਿਆ ਹੈ ਉਸ ਤਹਿਤ ਬਿਜਲੀ ਮੁਲਾਜਮ ਜੱਥੇਬੰਦੀਆਂ ਦੀ ਡਿਊਟੀ 11 ਮਾਰਚ ਦੀ ਲੱਗੀ ਹੈ ਸੋ ਉਸ ਦਿਨ ਪੰਜਾਬ ਭਰ ਦੇ ਬਿਜਲੀ ਮੁਲਾਜਮ ਤੇ ਪੈਸ਼ਨਰਜ ਚੰਡੀਗੜ੍ਹ ਵਿਧਾਨ ਸਭਾ ਵੱਲ ਨੂੰ ਵਹੀਰਾਂ ਘੱਤਣਗੇ। ਇਸ ਮੌਕੇ ਅਕਾਸ਼ਦੀਪ, ਅਸ਼ੋਕ ਕੁਮਾਰ, ਕੇਵਲ ਸਿੰਘ, ਮੁਨੀਸ਼ ਕੁਮਾਰ, ਰਮਨਜੀਤ ਧੀਮਾਨ, ਮੇਵਾ ਸਿੰਘ, ਰਤਨ ਸਿੰਘ, ਜਗਤ ਰਾਮ, ਪ੍ਰਿੰਸ, ਹਰਜੀਤ ਸਿੰਘ ਅਤੇ ਹੋਰ ਹਾਜਰ ਸਨ।


No comments
Post a Comment