BREAKING NEWS
latest

728x90

 


468x60

ਸੰਸਦ 'ਚ ਪੇਸ਼ ਕੀਤੇ ਜਾਣੇ ਬਿਜਲੀ ਬਿੱਲ 2025 ਦੇ ਖਿਲਾਫ ਪੰਜਾਬ ਭਰ 'ਚ ਗੇਟ ਰੈਲੀਆਂ



ਬਿਜਲੀ ਸੋਧ ਬਿੱਲ 2025 ਬਿਜਲੀ ਮੁਲਾਜਮਾਂ ਅਤੇ ਖਪਤਕਾਰਾਂ ਦਾ ਕਰੇਗਾ ਘਾਣ : ਮਹਿਦੂਦਾਂ, ਧਰਮਿੰਦਰ, ਸਰਤਾਜ



  ਲੁਧਿਆਣਾ 10 ਮਾਰਚ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਸੰਸਦ 'ਚ ਚੱਲ ਰਹੇ ਸ਼ੈਸ਼ਨ 'ਚ ਪੇਸ਼ ਕੀਤੇ ਜਾ ਸਕਦੇ ਬਿਜਲੀ ਸੋਧ ਬਿੱਲ 2025 ਦੇ ਖਿਲਾਫ ਅੱਜ ਸੂਬੇ ਭਰ 'ਚ ਬਿਜਲੀ ਮੁਲਾਜਮਾਂ ਨੇ ਏਕਤਾ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਜੁਆਇੰਟ ਫੋਰਮ ਦੇ ਕਨਵੀਨਰ ਰਤਨ ਸਿੰਘ ਮਜਾਰੀ ਦੇ ਆਦੇਸ਼ਾਂ ਉੱਤੇ ਗੇਟ ਰੈਲੀਆਂ ਕਰਕੇ ਕੇਂਦਰ ਦੀ ਮੋਦੀ ਸਰਕਾਰਦਾ ਪਿੱਟ ਸਿਆਪਾ ਕਰਦਿਆਂ ਇਸ ਮੁਲਾਜਮ ਤੇ ਲੋਕ ਮਾਰੂ ੱਿਲ ਨੂੰ ਵਾਪਸ ਲੈਣ ਦੀ ਮੰਗ ਕੀਤੀ। ਸੁੰਦਰ ਨਗਰ ਡਵੀਜ਼ਨ 'ਚ ਬਿਜਲੀ ਬਿੱਲ 2025 ਦੇ ਵਿਰੋਧ ਵਿੱਚ ਹੋਈ ਗੇਟ ਰੈਲੀ ਦਾ ਸੰਚਾਲਨ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕੀਤਾ ਜਦਕਿ ਟੀ ਐਸ ਯੂ ਦੇ ਕੇਂਦਰੀ ਜੋਨ ਦੇ ਸਕੱਤਰ ਧਰਮਿੰਦਰ, ਇੰਪਲਾਈਜ ਫੈਡਰੇਸ਼ਨ ਪਹਿਲਵਾਨ ਦੇ ਸਰਕਲ ਪ੍ਰਧਾਨ ਸਰਤਾਜ ਸਿੰਘ, ਏਓਜੇਈ ਦੇ ਇੰਜ: ਸੁਰਿੰਦਰ ਕੁਮਾਰ, ਐਮਐਸਯੂ ਦੇ ਰਾਮਦਾਸ, ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਦੇ ਕੇਸ਼ਵ ਦਿਆਲ ਦੀ ਅਗਵਾਈ ਰਹੀ। ਇਸ ਮੌਕੇ ਗੁਰਪ੍ਰੀਤ ਸਿੰਘ ਮਹਿਦੂਦਾਂ, ਧਰਮਿੰਦਰ ਅਤੇ ਸਰਤਾਜ ਸਿੰਘ ਨੇ ਕਿਹਾ ਕਿ ਬਿਜਲੀ ਬਿੱਲ 2025 ਕੇਵਲ ਬਿਜਲੀ ਮੁਲਾਜਮਾਂ ਲਈ ਹੀ ਨਹੀਂ ਬਲਕਿ ਖਪਤਕਾਰਾਂ ਦਾ ਵੀ ਘਾਣ ਕਰੇਗਾ। ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜਮ ਅਤੇ ਕਿਸਾਨ ਜੱਥੇਬੰਦੀਆਂ ਤਾਂ ਇਸਦੀ ਵਾਪਸੀ ਲਈ ਰਲ ਕੇ ਸਾਂਝੇ ਤੌਰ 'ਤੇ ਲੜਾਈ ਲੜ੍ਹ ਹੀ ਰਹੀਆਂ ਹਨ, ਆਮ ਲੋਕ ਵੀ ਇਸ ਵਿੱਚ ਯੋਗਦਾਨ ਪਾ ਕੇ ਇਸ ਸੰਘਰਸ਼ ਨੂੰ ਏਨ੍ਹਾਂ ਕੁ ਮਜਬੂਤ ਕਰ ਦੇਣ ਕਿ ਕੇਂਦਰ ਸਰਕਾਰ ਇਸਨੂੰ ਲਾਗੂ ਕਰਨ ਦੀ ਸੋਚੇ ਵੀ ਨਾ। ਉਨ੍ਹਾਂ ਕਿਹਾ ਕਿ ਏਹ ਬਿੱਲ ਸਬਬਿਡੀਆਂ ਬੰਦ ਕਰਵਾਉਣ ਤੱਕ ਹੀ ਸੀਮਤ ਨਹੀਂ ਰਹੇਗਾ, ਬਲਕਿ ਬਿਜਲੀ ਨਿਗਮ ਨੂੰ ਨਿੱਜੀਕਰਨ ਵੱਲ ਧੱਕਣ ਦੀ ਇੱ ਬਹੁਤ ਵੱਡੀ ਖੇਡ ਹੈ। ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਡਵੀਜ਼ਨ ਪ੍ਰਧਾਨ ਬਹਾਦਰ ਸਿੰਘ ਲੁਹਾਰਾ ਨੇ ਕਿਹਾ ਕਿ ਜੇਕਰ ਇਹ ਲਾਗੂ ਹੋ ਗਿਆ ਤਾਂ ਸਾਰਾ ਕੰਮ ਨਿੱਜੀ ਹੱਥਾਂ 'ਚ ਚਲਿਆ ਜਾਵੇਗਾ। ਜਿਸ ਨਾਲ ਨੌਕਰੀਆਂ ਕਰ ਰਹੇ ਬਿਜਲੀ ਮੁਲਾਜਮ ਬਹੁਤ ਸਾਰੇ ਲਾਭਾਂ ਤੋਂ ਵਾਂਝੇ ਹੋ ਜਾਣਗੇ, ਕੱਚੇ ਕਾਮੇਂ ਪੱਕੇ ਨਹੀਂ ਕੀਤੇ ਜਾਣਗੇ ਅਤੇ ਭਵਿੱਖ ਦੀਆਂ ਸਾਰੀਆਂ ਭਰਤੀਆਂ ਨਿੱਜੀ ਕੰਪਨੀਆਂ ਦੁਆਰਾ ਕੱਚੇ ਮੁਲਾਜਮ ਦੇ ਤੌਰ 'ਤੇ ਕੀਤੀਆਂ ਜਾਇਆ ਕਰਨਗੀਆਂ। ਇਸ ਲਈ ਬਿਜਲੀ ਮੁਲਾਜਮ ਤੇ ਲੋਕ ਮਾਰੂ ਬਿੱਲ ਨੂੰ ਅਸੀਂ ਕਿਸੇ ਵੀ ਕੀਮਤ 'ਤੇ ਪਾਸ ਨਹੀਂ ਹੋਣ ਦਿਆਂਗੇ। ਇਸ ਮੌਕੇ ਦੀਪਕ ਕੁਮਾਰ, ਕਰਤਾਰ ਸਿੰਘ, ਕਮਲਦੀਪ ਸਿੰਘ ਖਾਲਸਾ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਵਿਨੋਦ ਕੁਮਾਰ, ਅਵਤਾਰ ਸਿੰਘ, ਜਸਵਿੰਦਰ ਸਿੰਘ, ਅਮਿਤ ਕੁਮਾਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਰਜਨੀ ਰਾਣੀ, ਸਰੂਚੀ, ਟੀਨਾ, ਰਿਿਤਕਾ, ਆਸ਼ੀ, ਸੁਮਿਤ, ਪਰਮਪਾਲ ਸਿੰਘ, ਕਮਲਜੀਤ ਸਿੰਘ, ਕੁਲਵਿੰਦਰ ਸਿੰਘ, ਚਮਕੌਰ ਸਿੰਘ, ਵਰਿੰਦਰ ਸਿੰਘ, ਸ਼ਿਵ ਕੁਮਾਰ, ਸੁਰਿੰਦਰ, ਰਿਿਤਕ, ਪ੍ਰਵੀਨ ਕੁਮਾਰ ਤੋਂ ਇਲਾਵਾ ਹੋਰ ਹਾਜਰ ਸਨ।

NEXT »

Facebook Comments APPID